ਵਾਇਟਾਮਿਨਜ਼ ਦੇ ਅੱਖਾਂ ਅਤੇ ਬਾਕੀ ਸ਼ਰੀਰ ਲਈ ਫ਼ਾਇਦੇ

ਅੱਖਾਂ ਸ਼ਰੀਰ ਦਾ ਨਾਜ਼ੁਕ ਅਤੇ ਬਹੁਤ ਜ਼ਿਆਦਾ ਮਹੱਤਵਪੂਰਨ ਅੰਗ ਹਨ। ਵੈਸੇ ਤਾਂ ਸਾਰੇ ਵਾਇਟਾਮਿਨ ਅੱਖਾਂ ਦੀ ਤੰਦਰੁਸਤੀ ਲਈ ਘੱਟ ਜਾਂ ਵੱਧ ਜ਼ਰੂਰੀ ਹਨ, ਪਰ ਇਨ੍ਹਾਂ ਵਿਚੋਂ ਵਾਇਟਾਮਿਨ A ਦਾ ਬਹੁਤ ਹੀ ਮਹੱਤਵਪੂਰਨ ਸਥਾਨ ਹੈ।
ਵਾਇਟਾਮਿਨ A ਦੁੱਧ, ਮੱਖਣ, ਘਿਓ, ਪੱਕੇ ਅੰਬ, ਪਪੀਤਾ, ਗਾਜਰ, ਤਰਬੂਜ਼, ਟਮਾਟਰ, ਹਰੀਆਂ ਸਬਜ਼ੀਆਂ, ਆਦਿ ਵਿੱਚ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ। ਬੱਚਿਆਂ ਨੂੰ ਰੋਜ਼ਾਨਾ ਇਸ ਦੀ ਦੋ ਹਜ਼ਾਰ IU ਅਤੇ ਵੱਡਿਆਂ ਨੂੰ ਪੰਜ ਹਜ਼ਾਰ IU ਦੀ ਲੋੜ ਹੁੰਦੀ ਹੈ। ਇਸ ਦੀ ਕਮੀ ਹੋਣ ‘ਤੇ ਬੱਚਿਆਂ ਨੂੰ 50 ਹਜ਼ਾਰ IU ਅਤੇ ਵੱਡਿਆਂ ਨੂੰ ਦੋ ਲੱਖ IU ਤਕ ਲੋੜ ਹੋ ਸਕਦੀ ਹੈ।
ਵਾਇਟਾਮਿਨ B ਸਮੂਹ ਵੀ ਸਿਹਤ ਪੱਖੋਂ ਬਹੁਤ ਫ਼ਾਇਦੇਮੰਦ ਹੈ, ਅਤੇ ਇਨ੍ਹਾਂ ਵਿੱਚੋਂ B-1, B-2 ਅਤੇ B-12 ਦੀ ਸ਼ਰੀਰ ਨੂੰ ਸਭ ਤੋਂ ਵੱਧ ਜ਼ਰੂਰਤ ਹੁੰਦੀ ਹੈ। ਇਹ ਵਾਇਟਾਮਿਨ ਮੁੱਖ ਤੌਰ ‘ਤੇ ਦੁੱਧ, ਦਹੀਂ, ਅਨਾਜ (ਕਣਕ), ਸੋਇਆਬੀਨ, ਸੁੱਕੇ ਫ਼ਲਾਂ, ਮੇਵਿਆਂ, ਆਦਿ ਤੋਂ ਪ੍ਰਾਪਤ ਹੁੰਦੇ ਹਨ। ਇਨ੍ਹਾਂ ਦੀ ਕਮੀ ਨਾਲ ਔਪਿਟਕ ਨਰਵ ਸਹੀ ਢੰਗ ਨਾਲ ਕੰਮ ਨਹੀਂ ਕਰ ਪਾਉਂਦੀ। ਵਾਇਟਾਮਿਨ C ਜੋ ਖੱਟੇ ਫ਼ਲਾਂ (ਔਲਾ, ਨਿੰਬੂ, ਸੰਤਰਾ, ਮੌਸੱਮੀ), ਹਰੀਆਂ ਸਬਜ਼ੀਆਂ, ਆਦਿ ਵਿੱਚ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ। ਇਸ ਦੀ ਕਮੀ ਨਾਲ ਅੱਖਾਂ ਦਾ ਛੇਤੀ ਥੱਕ ਜਾਣਾ, ਅੱਖਾਂ ਵਿੱਚ ਭਾਰੀਪਨ ਰਹਿਣਾ, ਅੱਖਾਂ ਵਿੱਚ ਹੈਮਰੇਜ, ਆਦਿ ਰੋਗ ਹੋ ਸਕਦੇ ਹਨ। ਇਸ ਲਈ ਭੋਜਨ ਵਿੱਚ ਇਸ ਦਾ ਠੀਕ ਮਾਤਰਾ ਵਿੱਚ ਹੋਣਾ ਵੀ ਬਹੁਤ ਜ਼ਰੂਰੀ ਹੈ। ਇਸ ਦੀ ਰੋਜ਼ਾਨਾ ਲੋੜ ਬੱਚਿਆਂ ਲਈ 30 ਤੋਂ 50 ਮਿਲੀਗ੍ਰਾਮ ਅਤੇ ਵੱਡਿਆਂ ਲਈ 80 ਮਿਲੀਗ੍ਰਾਮ ਹੁੰਦੀ ਹੈ। ਵਾਇਟਾਮਿਨ D ਨਾਲ ਗਿਆਨ ਤੰਤੂਆਂ ਨੂੰ ਪੋਸ਼ਣ ਮਿਲਦਾ ਹੈ, ਅਤੇ ਇਸ ਲਈ ਸੂਰਜ ਦੀ ਰੌਸ਼ਨੀ ਦਾ ਸੇਵਨ ਨਿਯਮਤ ਰੂਪ ਨਾਲ ਕਰਨਾ ਚਾਹੀਦਾ ਹੈ।
ਛੇਤੀ ਪਚਣ ਵਾਲੇ ਸਾਦੇ ਭੋਜਨ ਦਾ ਸੇਵਨ ਕਰਨਾ ਚਾਹੀਦਾ ਹੈ ਤਾਂ ਕਿ ਅੱਖਾਂ ਨੂੰ ਭਰਪੂਰ ਪੋਸ਼ਣ ਮਿਲਦਾ ਰਹੇ। ਜ਼ਿਆਦਾ ਚਟਪਟੇ ਪਦਾਰਥ, ਤਲੇ ਹੋਏ ਪਕਵਾਨ, ਬੇਹੇ ਅਤੇ ਬਾਜ਼ਾਰੂ ਭੋਜਨ ਸ਼ਰੀਰ ਦੀ ਤੰਦਰੁਸਤੀ ਦੇ ਨਾਲ-ਨਾਲ ਅੱਖਾਂ ਲਈ ਵੀ ਨੁਕਸਾਨਦਾਇਕ ਹੁੰਦੇ ਹਨ। ਭੋਜਨ ਵਿੱਚ ਰੇਸ਼ਿਆਂ ਦੀ ਵਰਤੋਂ ਵੀ ਠੀਕ ਮਾਤਰਾ ਵਿੱਚ ਕਰਨੀ ਚਾਹੀਦੀ ਹੈ ਜਿਸ ਨਾਲ ਸ਼ਰੀਰ ਦਾ ਪਾਚਣ ਤੰਤਰ ਦਰੁਸਤ ਰਹੇ ਅਤੇ ਕਬਜ਼ ਨਾ ਹੋਵੇ। ਜ਼ਿਆਦਾ ਖਾਣ ਤੋਂ ਹਮੇਸ਼ਾ ਬਚਣਾ ਚਾਹੀਦਾ ਹੈ। ਹਰ ਰੋਜ਼ ਸਵੇਰੇ ਮੂੰਹ ਸਾਫ਼ ਕਰਨ ਤੋਂ ਬਾਅਦ ਇੱਕ ਗਿਲਾਸ ਸਾਦਾ ਠੰਢਾ ਪਾਣੀ ਜਾਂ ਰਾਤ ਨੂੰ ਤਾਂਬੇ ਦੇ ਲੋਟੇ ਵਿੱਚ ਭਰ ਕੇ ਰੱਖਿਆ ਹੋਇਆ ਬੇਹਾ ਪਾਣੀ ਪੀਣ ਨਾਲ ਸਿਹਤ ਠੀਕ ਰਹਿੰਦੀ ਹੈ। ਅੱਖਾਂ ਨੂੰ ਤੰਦਰੁਸਤ ਰੱਖਣ ਲਈ ਹੇਠ ਲਿਖੀਆਂ ਗੱਲਾਂ ‘ਤੇ ਧਿਆਨ ਦੇਣਾ ਚਾਹੀਦਾ ਹੈ-
ੰ ਧੂੰਏਂ ਅਤੇ ਅੱਗ ਦੇ ਤਾਪ ਤੋਂ ਬਚਣਾ ਚਾਹੀਦਾ ਹੈ ਅਤੇ ਧੂੜ, ਕਚਰਾ ਆਦਿ ਅੱਖਾਂ ਵਿੱਚ ਨਾ ਪਵੇ, ਇਸ ਦਾ ਧਿਆਨ ਰੱਖਣਾ ਚਾਹੀਦਾ ਹੈ।
ੰ ਦਿਨ ਵਿੱਚ ਇੱਕ-ਦੋ ਵਾਰ ਠੰਢੇ ਅਤੇ ਤਾਜ਼ੇ ਪਾਣੀ ਨਾਲ ਅੱਖਾਂ ਨੂੰ ਧੋਣਾ ਚਾਹੀਦਾ ਹੈ।
ੰ ਜਿਸ ਸਮੇਂ ਆਸ-ਪਾਸ ਕੰਜਕਟੀਵਾਇਟਿਸ ਰੋਗ ਫ਼ੈਲਿਆ ਹੋਵੇ, ਉਸ ਸਮੇਂ ਵਿਸ਼ੇਸ਼ ਸਾਵਧਾਨੀ ਵਰਤਣੀ ਚਾਹੀਦੀ ਹੈ। ਰੋਗੀ ਦੇ ਰੁਮਾਲ, ਤੌਲੀਆ, ਪੈੱਨ, ਆਦਿ ਦੀ ਵਰਤੋਂ ਨਹੀਂ ਕਰਨੀ ਚਾਹੀਦੀ।
ੰ ਸੰਕ੍ਰਾਮਕ ਰੋਗਾਂ ਜਿਵੇਂ ਚੇਚਕ, ਖਸਰਾ ਆਦਿ ਵਿੱਚ ਅੱਖਾਂ ਵਿੱਚ ਇੱਕ ਜਾਂ ਦੋ ਵਾਰ ਕੋਈ ਐਂਟੀਬਾਇਓਟਿਕ ਆਈ ਡ੍ਰੌਪਸ ਪਾਉਣੇ ਚਾਹੀਦੇ ਹਨ।
ੰ ਅੱਖਾਂ ਦੇ ਦ੍ਰਿਸ਼ਟੀਦੋਸ਼ ਵਿੱਚ ਹਰ ਰੋਜ਼ ਇੱਕ ਘੰਟੇ ਤਕ ਪੂਰਨ ਆਰਾਮ ਦੇਣਾ ਲਾਭਦਾਇਕ ਹੁੰਦਾ ਹੈ। ਸਿਰ ‘ਤੇ ਹੌਲੀ-ਹੌਲੀ ਪਾਣੀ ਪਾਉਣਾ ਅੱਖਾਂ ਲਈ ਹਿਤਕਾਰੀ ਹੁੰਦਾ ਹੈ। ਨਹਾਉਣ ਤੋਂ ਬਾਅਦ ਨਲਕੇ ਦੇ ਹੇਠਾਂ ਇੱਕ-ਦੋ ਮਿੰਟ ਤਕ ਸਿਰ ‘ਤੇ ਪਾਣੀ ਦੀ ਪਤਲੀ ਧਾਰ ਬੰਨ੍ਹ ਕੇ ਪਾਣੀ ਪਾਉਣਾ ਲਾਭਦਾਇਕ ਹੁੰਦਾ ਹੈ।
ੰ ਦਿਨ ਵਿੱਚ 3-4 ਵਾਰ ਪੈਰਾਂ ਨੂੰ ਠੰਢੇ ਪਾਣੀ ਨਾਲ ਧੋਣ ਨਾਲ ਨੇਤਰ ਸ਼ਕਤੀ ਵਧਦੀ ਹੈ। ਰਾਤ ਨੂੰ ਸੌਣ ਤੋਂ ਪਹਿਲਾਂ ਵੀ ਪੈਰਾਂ ਨੂੰ ਧੋਣਾ ਚਾਹੀਦਾ ਹੈ।
ੰ ਕੌਸਮੈਟਿਕਸ, ਜਿਵੇਂ ਕ੍ਰੀਮ, ਪਾਊਡਰ, ਆਦਿ, ਲਗਾਉਂਦੇ ਸਮੇਂ ਧਿਆਨ ਰੱਖੋ ਕਿ ਉਹ ਅੱਖਾਂ ਵਿੱਚ ਨਾ ਪੈਣ। ਪਰਫ਼ਿਊਮ ਜਾਂ ਕਲੌਨ ਸਪਰੇਅ ਤੋਂ ਅੱਖਾਂ ਨੂੰ ਹਮੇਸ਼ਾ ਦੂਰ ਰੱਖੋ। ਲਿਪਸਟਿਕ ਅੱਖਾਂ ਦੀ ਰੌਸ਼ਨੀ ਦੀ ਬਹੁਤ ਵੱਡੀ ਦੁਸ਼ਮਣ ਹੈ।