ਪਨੀਰ ਜਲਫ਼ਰੇਜ਼ੀ

ਪਨੀਰ ਬਹੁਤ ਲੋਕਾਂ ਨੂੰ ਪਸੰਦ ਹੁੰਦਾ ਹੈ। ਪਨੀਰ ਨੂੰ ਕਈ ਤਰੀਕੀਆਂ ਨਾਲ ਬਣਾਇਆ ਜਾਂਦਾ ਹੈ। ਆਓ ਜਾਣਦੇ ਹਾਂ ਪਨੀਰ ਜਲਫ਼ਰੇਜ਼ੀ ਬਣਾਉਣ ਦੀ ਰੈਸਿਪੀ। ਇਸ ਨੂੰ ਤੁਸੀਂ ਕੁਲਚੇ ਜਾਂ ਪੁਲਾਓ ਦੇ ਨਾਲ ਖਾ ਸਕਦੇ ਹੋ। ਆਓ ਜਾਣੀਏ ਇਸ ਨੂੰ ਬਣਾਉਣ ਦੀ ਵਿਧੀ।
ਸਮੱਗਰੀ
– 300 ਗ੍ਰਾਮ ਪਨੀਰ (ਕੱਟਿਆ ਹੋਇਆ)
– 1 ਚਮਚ ਜ਼ੀਰਾ
– 1/2 ਕੱਪ ਪਿਆਜ਼ (ਕੱਟੇ ਹੋਏ)
– 100 ਗ੍ਰਾਮ ਸ਼ਿਮਲਾ ਮਿਰਚ
– 1/4 ਕੱਪ ਟਮਾਟਰ ਦਾ ਰਸ
– 1 ਚਮਚ ਅਦਰਕ ਦਾ ਪੇਸਟ
– 1 ਚਮਚ ਲਸਣ ਪੇਸਟ
– 2 ਹਰੀ ਮਿਰਚ (ਬਰੀਕ ਕੱਟੀ ਹੋਈ)
– ਨਮਕ ਸਵਾਦ ਅਨੁਸਾਰ
– 2 ਚਮਚ ਗਰਮ ਮਸਾਲਾ ਪਾਊਡਰ
– 2 ਚਮਚ ਕਸ਼ਮੀਰੀ ਮਿਰਚ ਪਾਊਡਰ
– 3 ਟਮਾਟਰ, ਧਨੀਆ ਪਤੀ
ਵਿਧੀ
1. ਸਭ ਤੋਂ ਪਹਿਲਾ ਇੱਕ ਕੜਾਹੀ ‘ਚ ਤੇਲ ਗਰਮ ਕਰੋ। ਉਸ ‘ਚ ਜ਼ੀਰਾ ਪਾ ਕੇ ਭੁੰਨੋ। ਹੁਣ ਇਸ ‘ਚ ਪਿਆਜ਼ ਪਾ ਕੇ ਬਰਾਉਨ ਹੋਣ ਤਕ ਫ਼ਰਾਈ ਕਰੋ।
2. ਇਸ ‘ਚ ਸ਼ਿਮਲਾ ਮਿਰਚ, ਟਮਾਟਰ ਦਾ ਰਸ, ਅਦਰਕ ਲਸਣ ਪੇਸਟ, ਹਰੀ ਮਿਰਚ, ਨਮਕ ਅਤੇ ਮਿਰਚ ਪਾਉਡਰ ਪਾਓ।
3. 10 ਮਿੰਟ ਲਈ ਘੱਟ ਗੈਸ ‘ਤੇ ਉਸ ਨੂੰ ਪਕਾਓ। ਫ਼ਿਰ ਉਸ ਵਿੱਚ ਪਨੀਰ ਅਤੇ ਟਮਾਟਰ ਦੇ ਟੁਕੜੇ ਪਾ ਕੇ ਚੰਗੀ ਤਰ੍ਹਾਂ ਰਲਾਓ।
4. ਉੱਪਰ ਗਰਮ ਮਸਾਲਾ ਛਿੜਕੋ ਅਤੇ ਢੱਕ ਕੇ ਥੋੜੀ ਦੇਰ ਲਈ ਪਕਾਓ।
5. ਪਨੀਰ ਜਲਫ਼ਰੇਜ਼ੀ ਤਿਆਰ ਹੈ। ਇਸ ਨੂੰ ਹਰੇ ਧਨੀਏ ਦੇ ਨਾਲ ਸਜਾ ਕੇ ਪਰੋਸੋ।