ਗਰਭ ਅਵਸਥਾ ‘ਚ ਦਸਤ ਲੱਗਣ ‘ਤੇ ਰਹੋ ਸਾਵਧਾਨ

ਗਰਭ ਅਵਸਥਾ ਦਾ ਸਮਾਂ ਸਾਰੀਆਂ ਔਰਤਾਂ ਦੇ ਲਈ ਬਹੁਤ ਖ਼ਾਸ ਹੁੰਦਾ ਹੈ। ਇਸ ਦੌਰਾਨ ਉਨ੍ਹਾਂ ਨੂੰ ਆਪਣੀ ਸਿਹਤ ਦਾ ਖ਼ਾਸ ਧਿਆਨ ਰੱਖਣਾ ਪੈਂਦਾ ਹੈ। ਗਰਭ ਅਵਸਥਾ ਦੇ ਸ਼ੁਰੂਆਤੀ ਦਿਨਾਂ ‘ਚ ਔਰਤਾਂ ਨੂੰ ਉਲਟੀ, ਘਬਰਾਹਟ, ਹੱਥਾਂ-ਪੈਰਾਂ ‘ਚ ਸੋਜ ਹੋਣਾ ਆਮ ਜਿਹੀ ਗੱਲ ਹੈ, ਪਰ ਜਦੋਂ ਇਸ ਦੌਰਾਨ ਦਸਤ ਲਗ ਜਾਣ ਤਾਂ ਕਾਫ਼ੀ ਪਰੇਸ਼ਾਨੀ ਹੁੰਦੀ ਹੈ ਕਿਉਂਕਿ ਗਰਭਵਤੀ ਔਰਤਾਂ ਇਸ ਲਈ ਕੋਈ ਦਵਾਈ ਵੀ ਨਹੀਂ ਖਾ ਸਕਦੀਆਂ ਅਤੇ ਲਗਾਤਾਰ ਦਸਤ ਦੀ ਵਜ੍ਹਾ ਨਾਲ ਸ਼ਰੀਰ ‘ਚ ਕਮਜ਼ੋਰੀ ਆ ਜਾਂਦੀ ਹੈ। ਆਓ ਜਾਣਦੇ ਹਾਂ ਦਸਤ ਲਗਣ ‘ਤੇ ਔਰਤਾਂ ਨੂੰ ਕੀ ਸਾਵਧਾਨੀਆਂ ਵਰਤਨੀਆਂ ਚਾਹੀਦੀਆਂ ਹਨ।
ਦਸਤ ਦੇ ਕਾਰਨ ਅਤੇ ਪਰੇਸ਼ਾਨੀਆਂ
1. ਗਰਭ ਅਵਸਥਾ ਦੌਰਾਨ ਔਰਤਾਂ ਨੂੰ ਜ਼ਿਆਦਾ ਭੁੱਖ ਲਗਦੀ ਹੈ ਜਿਸ ਵਜ੍ਹਾ ਤੋਂ ਕਈ ਵਾਰ ਜ਼ਿਆਦਾ ਖਾ ਲੈਣ ਕਾਰਨ ਪੇਟ ਖ਼ਰਾਬ ਹੋ ਜਾਂਦਾ ਹੈ।
2. ਗਰਭਵਤੀ ਔਰਤਾਂ ਨੂੰ ਖਾਣ ਲਈ ਸੁੱਕੇ ਮੇਵੇ ਦਿੱਤੇ ਜਾਂਦੇ ਹਨ, ਪਰ ਇਨ੍ਹਾਂ ਦੀ ਜ਼ਿਆਦਾ ਵਰਤੋਂ ਨਾਲ ਪੇਟ ‘ਚ ਗਰਮੀ ਪੈਦਾ ਹੋ ਜਾਂਦੀ ਹੈ ਅਤੇ ਦਸਤ ਦੀ ਸਮੱਸਿਆ ਹੋ ਜਾਂਦੀ ਹੈ।
3. ਇਸ ਦੌਰਾਨ ਔਰਤਾਂ ਨੂੰ ਤਾਕਤ ਵਾਲੀਆਂ ਦਵਾਈਆਂ ਦੀ ਸਲਾਹ ਦਿੱਤੀ ਜਾਂਦੀ ਹੈ ਜਿਨ੍ਹਾਂ ਨਾਲ ਸ਼ਰੀਰ ‘ਚ ਲੋਹ ਪਦਾਰਥ ਜਾਂ ਪ੍ਰੋਟੀਨ ਦੀ ਜ਼ਿਆਦਾ ਮਾਤਰਾ ਹੋ ਜਾਣ ਨਾਲ ਦਸਤ ਲਗ ਜਾਂਦੇ ਹਨ।
4. ਜ਼ਿਆਦਾ ਦਿਨਾਂ ਤਕ ਦਸਤ ਲਗੇ ਰਹਿਣ ਤਾਂ ਗਰਭ ‘ਚ ਪਾਣੀ ਦੀ ਕਮੀ ਹੋ ਜਾਂਦੀ ਹੈ ਅਤੇ ਹੋਣ ਵਾਲੇ ਬੱਚੇ ਦੀ ਸਿਹਤ ‘ਤੇ ਮਾੜਾ ਅਸਰ ਪੈਂਦਾ ਹੈ।
5. ਦਸਤ ਲਗਣ ‘ਚ ਗਰਭਵਤੀ ਔਰਤਾਂ ਦੀ ਪਾਚਨ ਸ਼ਕਤੀ ਕਮਜ਼ੋਰ ਹੋ ਜਾਂਦੀ ਹੈ ਜਿਸ ਵਜ੍ਹਾ ਨਾਲ ਉਨ੍ਹਾਂ ਨੂੰ ਖਾਣਾ ਪਚਾਉਣ ‘ਚ ਕਾਫ਼ੀ ਮੁਸ਼ਕਿਲ ਆਉਂਦੀ ਹੈ।
ਸਾਵਧਾਨੀਆਂ
1. ਗਰਭਵਤੀ ਔਰਤਾਂ ਨੂੰ ਦਸਤ ਲਗਣ ‘ਤੇ ਉਨ੍ਹਾਂ ਨੂੰ ਦਹੀ ਦੀ ਵਰਤੋਂ ਕਰਨੀ ਚਾਹੀਦੀ ਹੈ ਜਿਸ ਨਾਲ ਸ: ਰੀਰ ‘ਚ ਜਮ੍ਹਾ ਗਰਮੀ ਦੂਰ ਹੋ ਜਾਂਦੀ ਹੈ।
2. ਇਸ ਦੌਰਾਨ ਕੁੱਝ ਵੀ ਖਾਓ ਤਾਂ ਉਸ ਨੂੰ ਚੰਗੀ ਤਰ੍ਹਾਂ ਪਕਾ ਕੇ ਖਾਓ।
3. ਦਸਤ ਲਗਣ ‘ਤੇ ਬਾਹਰ ਦੀਆਂ ਚੀਜ਼ਾਂ, ਡੱਬਾ ਬੰਦ ਚੀਜ਼ਾਂ ਅਤੇ ਜੰਕ ਫ਼ੂਡ ਤੋਂ ਪਰਹੇਜ਼ ਕਰੋ।
4. ਪੇਟ ਖ਼ਰਾਬ ਹੋਣ ਦੀ ਸਮੱਸਿਆ ਹੋਣ ‘ਤੇ ਤਾਜ਼ੇ ਫ਼ਲ ਅਤੇ ਮੌਸਮੀ ਸਬਜ਼ੀਆਂ ਖਾਓ। ਹਮੇਸ਼ਾ ਖਾਣੇ ਤੋਂ ਪਹਿਲਾਂ ਫ਼ਲਾਂ ਨੂੰ ਚੰਗੀ ਤਰ੍ਹਾਂ ਧੋ ਕੇ ਖਾਓ।