ਕੀ BCCI ਕੋਹਲੀ ਐਂਡ ਕੰਪਨੀ ਦੀ ਤਨਖ਼ਾਹ ਵਧਾਉਣ ਦਾ ਫ਼ੈਸਲਾ ਵਾਪਿਸ ਲਵੇਗੀ?

ਨਵੀਂ ਦਿੱਲੀ – BCCI ਨੂੰ ਚਲਾ ਰਹੀ ਸੁਪਰੀਮ ਕੋਰਟ ਦੀ ਬਣਾਈ ਪ੍ਰਬੰਧਕਾਂ ਦੀ ਕਮੇਟੀ ਯਾਨੀ COA, ਦੀ ਮਰਜ਼ੀ ਦੇ ਖ਼ਿਲਾਫ਼ ਜਾ ਕੇ ਵਿਸ਼ੇਸ਼ ਮੀਟਿੰਗ ਕਰ ਰਹੇ BCCI ਦੇ ਅਧਿਕਾਰੀ ਕ੍ਰਿਕਟਰਾਂ ਦੀ ਵਧੀ ਹੋਈ ਤਨਖ਼ਾਹ ‘ਤੇ ਵੀ ਚਰਚਾ ਕਰ ਸਕਦੇ ਹਨ ਜਿਸ ਦਾ ਫ਼ੈਸਲਾ COA ਨੇ ਬਿਨਾ ਇਨ੍ਹਾਂ ਅਧਿਕਾਰੀਆਂ ਦੀ ਸਲਾਹ ਦੇ ਕੀਤਾ ਹੈ।
ਖ਼ਬਰ ਮੁਤਾਬਿਕ, 22 ਜੂਨ ਨੂੰ ਹੋਣ ਵਾਲੀ BCCI ਦੀ ਹੋਣ ਵਾਲੀ ਜਨਰਲ ਮੀਟਿੰਗ ‘ਚ ਕੋਹਲੀ ਐਂਡ ਕੰਪਨੀ ਦੀ ਤਨਖ਼ਾਹ ਨੂੰ ਵਧਾਉਣ ਦੇ ਮਸਲੇ ‘ਤੇ ਬਹਿਸ ਜ਼ਰੂਰ ਕਰੇਗਾ।
COA ਨੇ ਕੁੱਝ ਸਮੇਂ ਪਹਿਲਾਂ ਭਾਰਤੀ ਕ੍ਰਿਕਟਰਾਂ ਦੇ ਕੌਨਟ੍ਰੈਕਟ ‘ਚ ਬਦਲਾਅ ਕਰ ਕੇ ਉਨ੍ਹਾਂ ਨੂੰ ਚਾਰ ਕੈਟੇਗਰੀਜ਼ ‘ਚ ਵੰਡ ਦਿੱਤਾ ਸੀ। A ਪਲੱਸ ਕੈਟੇਗਰੀ ਵਾਲੇ ਪੰਜ ਖਿਡਾਰੀਆਂ ਨੂੰ 7 ਕਰੋੜ ਰੁਪਏ, A ਕੈਟੇਗਰੀ ਵਾਲੇ ਖਿਡਾਰੀਆਂ ਨੂੰ ਪੰਜ ਕਰੋੜ ਰੁਪਏ, B ਕੈਟੇਗਰੀ ਵਾਲੇ 7 ਖਿਡਾਰੀਆਂ ਨੂੰ 3 ਕਰੋੜ ਰੁਪਏ ਅਤੇ C ਕੈਟੇਗਰੀ ਵਾਲੇ ਕਈ ਖਿਡਾਰੀਆਂ ਨੂੰ ਇੱਕ ਕਰੋੜ ਰੁਪਏ ਸਾਲਾਨਾ ਦੇਣ ਦਾ ਪ੍ਰਸਤਾਵ ਹੈ। ਬੋਰਡ ਦੇ ਅਧਿਕਾਰੀਆਂ ਨੂੰ ਲੱਗਦਾ ਹੈ ਕਿ ਖਿਡਾਰੀਆਂ ਦੀ ਫ਼ੀਸ ‘ਚ ਇਹ ਵਾਧਾ ਬਹੁਤ ਅਧਿਕ ਹੈ ਅਤੇ ਇਸ ‘ਤੇ ਬਹਿਸ ਹੋਣੀ ਜ਼ਰੂਰੀ ਹੈ।
ਇੰਨਾ ਹੀ ਨਹੀਂ, ਬੋਰਡ ਐਂਟੀ ਕਰਪਸ਼ਨ ਯੂਨਿਟ ਦੇ ਮੁੱਖੀ ਅਜਿਤ ਸਿੰਘ ਦੀ ਨਿਯੁਕਤੀ ‘ਤੇ ਵੀ BCCI ਨੂੰ ਲਾਲ ਝੰਡੀ ਦਿਖਾ ਸਕਦਾ ਹੈ। ਅਜੀਤ ਸਿੰਘ ਨੂੰ ਹਾਲ ਹੀ ‘ਚ COA ਨੇ ਨੀਰਜ ਕੁਮਾਰ ਦੀ ਜਗ੍ਹਾ ਨਵਾਂ ਚੀਫ਼ ਨਿਯੁਕਤ ਕੀਤਾ ਹੈ, ਪਰ ਬੋਰਡ ਦੇ ਅਧਿਕਾਰੀ ਇਸ ਫ਼ੈਸਲੇ ਤੋਂ ਸਹਿਮਤ ਨਹੀਂ ਦਿਖ ਰਹੇ। ਬੋਰਡ ਦੇ ਸੰਵਿਧਾਨ ਮੁਤਾਬਿਕ, ਇਸ ਤਰ੍ਹਾਂ ਦੀਆਂ ਨਿਯੁਕਤੀਆਂ ਦੀ ਇਜਾਜ਼ਤ ਬੋਰਡ ਦੀ ਆਮਸਭਾ ਤੋਂ ਮਿਲਣੀ ਜ਼ਰੂਰੀ ਹੈ। ਅਜਿਹੇ ‘ਚ ਇਹ ਦੇਖਣਾ ਹੋਵੇਗਾ ਕਿ 22 ਜੂਨ ਨੂੰ ਹੋਣ ਵਾਲੀ ਮੀਟਿੰਗ ‘ਚ ਖਿਡਾਰੀਆਂ ਦੀ ਤਨਖ਼ਾਹ ‘ਚ ਹੋਏ ਵਾਧੇ ਅਤੇ ਅਜੀਤ ਸਿੰਘ ਦੀ ਨਿਯੁਕਤੀ ‘ਤੇ BCCI ਕੀ ਪ੍ਰਸਤਾਵ ਪਾਸ ਕਰਦੀ ਹੈ।