ਅੱਤਵਾਦੀਆਂ ਨਾਲ ਮੁਕਾਬਲੇ ‘ਚ ਸ਼ਹੀਦ ਹੋਏ ਜਵਾਨ ਨੂੰ ਦਿੱਤੀ ਗਈ ਸ਼ਰਧਾਂਜਲੀ

ਸ਼੍ਰੀਨਗਰ— ਦੱਖਣੀ ਕਸ਼ਮੀਰ ਦੇ ਕੀਂਦਜਾਲ ‘ਚ ਅੱਤਵਾਦੀ ਹਮਲੇ ‘ਚ ਸ਼ਹੀਦ ਪੁਲਸ ਕਾਂਸਟੇਬਲ ਤਨਵੀਰ ਅਹਿਮਦ ਨੂੰ ਵੀਰਵਾਰ ਨੂੰ ਪ੍ਰਸ਼ਾਸ਼ਨਿਕ ਅਤੇ ਪੁਲਸ ਅਧਿਕਾਰੀਆਂ ਨੇ ਸ਼ਰਧਾਂਜਲੀ ਦਿੱਤੀ। ਪੁਲਸ ਵੱਲੋਂ ਮਿਲੀ ਜਾਣਕਾਰੀ ‘ਚ ਸ਼ਰਧਾਂਜਲੀ ਪ੍ਰੋਗਰਾਮ ਅਨੰਤਨਾਗ ਜ਼ਿਲਾ ਪੁਲਸ ਲਾਈਂਸ ‘ਚ ਰੱਖਿਆ ਗਿਆ ਸੀ ਅਤੇ ਇਸ ‘ਚ ਦੱਖਣੀ ਕਸ਼ਮੀਰ ਦੇ ਪੁਲਸ ਇੰਸਪੈਕਟਰ ਜਨਰਲ ਅਮਿਤ ਕੁਨਾਰ, ਅਨੰਤਨਾਗ ਦੇ ਡਿਪਟੀ ਕਮਿਸ਼ਨਰ ਮੁਹੰਮਦ ਯੂਨਿਸ ਅਤੇ ਸੀਨੀਅਰ ਪੁਲਸ ਅਧਿਕਾਰੀ ਅਲਤਾਫ ਅਹਿਮਦ ਖਾਨ ਅਤੇ ਹੋਰ ਅਧਿਕਾਰੀਆਂ ਅਤੇ ਪੁਲਸ ਜਵਾਨਾਂ ਨੇ ਸ਼ਹੀਦ ਕਾਂਸਟੇਬਲ ਨੂੰ ਸ਼ਰਧਾਂਜਲੀ ਭੇਂਟ ਕੀਤੀ। ਤਨਵੀਰ ਪੁਲਸਕਰੀਆਂ ਸਮੇਤ ਜਾ ਰਹੇ ਸਨ ਤਾਂ ਅੱਤਵਾਦੀਆਂ ਨੇ ਬੁੱਧਵਾਰ ਨੂੰ ਉਨ੍ਹਾਂ ‘ਤੇ ਹਮਲਾ ਕਰ ਦਿੱਤਾ ਸੀ, ਜਿਸ ‘ਚ ਤਿੰਨ ਪੁਲਸਕਰਮੀ ਜ਼ਖਮੀ ਹੋ ਗਏ ਸਨ, ਜਿਨਾਂ ‘ਚੋਂ ਤਨਵੀਰ ਦੀ ਬਾਅਦ ‘ਚ ਹਸਪਤਾਲ ‘ਚ ਮੌਤ ਹੋ ਗਈ ਸੀ।