ਅੱਤਵਾਦੀਆਂ ਦੇ ਨਿਸ਼ਾਨੇ ‘ਤੇ ਅਮਰਨਾਥ ਯਾਤਰਾ, ਹਮਲੇ ਦੀ ਕੋਸ਼ਿਸ਼ ‘ਚ 48 ਵਿਦੇਸ਼ੀ ਅੱਤਵਾਦੀ

ਨਵੀਂ ਦਿੱਲੀ— ਸੁਰੱਖਿਆ ਫੌਜਾਂ ਨੇ ਕਸ਼ਮੀਰ ਘਾਟੀ ‘ਚ ਅੱਤਵਾਦੀਆਂ ਖਿਲਾਫ ਆਪਰੇਸ਼ਨ ਆਲ ਆਊਟ ਫਿਰ ਸ਼ੁਰੂ ਕਰ ਦਿੱਤਾ ਹੈ। ਜਿਸ ਨਾਲ ਗੁੱਸੇ ‘ਚ ਆਏ ਅੱਤਵਾਦੀ ਹੁਣ ਅਮਰਨਾਥ ਯਾਤਰਾ ਨੂੰ ਨਿਸ਼ਾਨਾ ਬਣਾ ਸਕਦੇ ਹਨ। ਖੁਫੀਆ ਰਿਪੋਰਟ ‘ਚ ਇਸ ਗੱਲ ਦੀ ਜਾਣਕਾਰੀ ਮਿਲੀ ਹੈ ਕਿ ਅੱਤਵਾਦੀ ਅਮਰਨਾਥ ਯਾਤਰਾ ਰੂਟ ‘ਤੇ ਹਮਲਾ ਕਰ ਸਕਦੇ ਹਨ। ਮੀਡੀਆ ਰਿਪੋਰਟ ‘ਚ ਸੂਤਰਾਂ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਅੱਤਵਾਦੀਆਂ ਨੇ ਦੱਖਣੀ ਕਸ਼ਮੀਰ ਤੋਂ ਜਾਣ ਵਾਲੇ ਅਮਰਨਾਥ ਯਾਤਰਾ ਰੂਟ ‘ਤੇ ਅੱਤਵਾਦੀ ਹਮਲੇ ਦੀ ਯੋਜਨਾ ਬਣਾਈ ਹੈ। ਇਸ ਇਲਾਕੇ ‘ਚ ਸਭ ਤੋਂ ਜ਼ਿਆਦਾ ਅੱਤਵਾਦੀਆਂ ਦੀ ਮੌਜੂਦਗੀ ਇਸ ਸਮੇਂ ਹੈ। ਪਾਕਿਸਤਾਨ ਤੋਂ ਆਏ ਅੱਤਵਾਦੀ ਜਿਨ੍ਹਾਂ ਦੀ ਸੰਖਿਆ 48 ਹੈ, ਉਹ ਅਮਰਨਾਥ ਯਾਤਰਾ ‘ਤੇ ਹਮਲਾ ਕਰ ਸਕਦੇ ਹਨ। ਇਸ ਵਾਰ ਸੁਰੱਖਿਆ ਫੌਜਾਂ ਨੇ ਖਾਸ ਤਿਆਰੀ ਕੀਤੀ ਹੈ। ਇਸ ਵਾਰ ਪਿਛਲੇ ਸਾਲ ਦੀ ਤੁਲਨਾ ‘ਚ ਭਾਰੀ ਸੰਖਿਆ ‘ਚ ਅਰਧ-ਸੈਨਿਕ ਬਲਾਂ ਦੀ ਤਾਇਨਾਤੀ ਕੀਤੀ ਗਈ ਹੈ। ਇੰਨਾ ਹੀ ਨਹੀਂ ਸੁਰੱਖਿਆ ਘੇਰੇ ‘ਚ ਆਰਮੀ ਦੇ ਨਾਲ-ਨਾਲ ਰਾਜ ਦੀ ਪੁਲਸ ਦੀ ਚੌਕਸੀ ਸੁਰੱਖਿਆ ਵਧਾਈ ਜਾ ਰਹੀ ਹੈ। ਘਾਟੀ ‘ਚ ਇਸ ਸਮੇਂ ਕੁੱਲ 205 ਅੱਤਵਾਦੀ ਮੌਜੂਦ ਹਨ। ਅਮਰਨਾਥ ਯਾਤਰਾ ਸਾਊਥ ਕਸ਼ਮੀਰ ਦੇ ਉਸ ਏਰੀਆ ਤੋਂ ਨਿਕਲਦੀ ਹੈ, ਜਿੱਥੇ ਇਸ ਸਮੇਂ ਸਭ ਤੋਂ ਜ਼ਿਆਦਾ ਅੱਤਵਾਦੀਆਂ ਦੀ ਸੰਖਿਆ ਹੈ।