ਨਵੀਂ ਦਿੱਲੀ—ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਦਾ ਐਲ.ਜੀ ਹਾਊਸ ‘ਚ ਧਰਨੇ ਦਾ ਅੱਜ 8ਵਾਂ ਦਿਨ ਹੈ। ਕੇਜਰੀਵਾਲ ਨੂੰ ਕਈ ਗੈਰ-ਕਾਂਗਰਸੀਆਂ ਮੁੱਖਮੰਤਰੀਆਂ ਦਾ ਸਮਰਥਨ ਮਿਲਿਆ ਹੈ। ਦਿੱਲੀ ਦੇ ਸੀ.ਐਮ ਨੂੰ ਬੀ.ਜੇ.ਪੀ ਦੀ ਸਹਿਯੋਗੀ ਸ਼ਿਵਸੈਨਾ ਦਾ ਸਾਥ ਮਿਲਿਆ ਹੈ। ਸ਼ਿਵਸੈਨਾ ਮੁੱਖੀ ਉਧਵ ਠਾਕਰੇ ਨੇ ਦਿੱਲੀ ਦੇ ਸੀ.ਐਮ ਨਾਲ ਫੋਨ ‘ਤੇ ਗੱਲ ਕੀਤੀ ਹੈ ਅਤੇ ਉਨ੍ਹਾਂ ਨੂੰ ਆਪਣਾ ਸਮਰਥਨ ਦਿੱਤਾ ਹੈ। ਸ਼ਿਵਸੈਨਾ ਬੁਲਾਰੇ ਸੰਜੈ ਰਾਉਤ ਨੇ ਇਹ ਜਾਣਕਾਰੀ ਦਿੱਤੀ ਹੈ।
ਸੰਜੈ ਰਾਉਤ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਜਿਸ ਤਰ੍ਹਾਂ ਦਾ ਪ੍ਰਦਰਸ਼ਨ ਸ਼ੁਰੂ ਕੀਤਾ ਹੈ ਉਹ ਬਹੁਤ ਵੱਖ ਹੈ। ਉਧਵ ਠਾਕਰੇ ਨੇ ਉਨ੍ਹਾਂ ਨਾਲ ਇਸ ‘ਤੇ ਚਰਚਾ ਕੀਤੀ। ਉਨ੍ਹਾਂ ਦਾ ਮੰਨਣਾ ਹੈ ਕਿ ਕੇਜਰੀਵਾਲ ਨੂੰ ਦਿੱਲੀ ਦੀ ਜਨਤਾ ਨੇ ਚੁਣਿਆ ਹੈ ਅਤੇ ਉਨ੍ਹਾਂ ਨੂੰ ਦਿੱਲੀ ਲਈ ਕੰਮ ਕਰਨ ਦਾ ਅਧਿਕਾਰ ਹੈ। ਕਿਉਂਕਿ ਇਹ ਜਨਤਾ ਦੀ ਚੁਣੀ ਗਈ ਸਰਕਾਰ ਹੈ। ਉਨ੍ਹਾਂ ਦੇ ਨਾਲ ਜੋ ਵੀ ਹੋ ਰਿਹਾ ਹੈ ਉਹ ਲੋਕਤੰਤਰ ਲਈ ਠੀਕ ਨਹੀਂ ਹੈ। 4 ਮੁੱਖਮੰਤਰੀਆਂ ਨੇ ਵੀ ਦਿੱਲੀ ਦੇ ਸੀ.ਐਮ ਨੂੰ ਆਪਣਾ ਸਮਰਥਨ ਦਿੱਤਾ ਹੈ। ਕੇਰਲ ਦੇ ਸੀ.ਐਮ ਪੀ.ਵਿਜਯਨ, ਮਮਤਾ ਬੈਨਰਜੀ, ਚੰਦਰਬਾਬੂ ਨਾਇਡੂ ਅਤੇ ਕਰਨਾਟਕ ਦੇ ਸੀ.ਐਮ ਐਚ.ਡੀ ਕੁਮਾਰ ਸਵਾਮੀ ਨੇ ਦਿੱਲੀ ਦੀ ਸਰਕਾਰ ਨੂੰ ਆਪਣਾ ਸਮਰਥਨ ਦਿੱਤਾ ਹੈ। ਕਾਂਗਰਸ ਹੁਣ ਇਸ ਮਾਮਲੇ ‘ਚ ਥੌੜੀ ਦੂਰੀ ਅਪਣਾ ਰਹੀ ਹੈ ਅਤੇ ਖੁਲ੍ਹ ਕੇ ਕੇਜਰੀਵਾਲ ਦੇ ਧਰਨੇ ਨੂੰ ਖਤਮ ਕਰਨ ਦੀ ਗੱਲ ਕਰ ਰਹੀ ਹੈ।