ਨਵੀਂ ਦਿੱਲੀ— ਤਾਮਿਲਨਾਡੂ ਦੇ ਤੂਤੀਕੋਰਿਨ ਸਥਿਤ ਸਟਰਲਾਈਟ ਵੇਦਾਂਤਾ ਕੰਪਨੀ ਦੇ ਪਲਾਂਟ ‘ਤੇ ਝਗੜਾ ਘੱਟ ਹੁੰਦਾ ਨਹੀਂ ਦਿੱਖ ਰਿਹਾ ਹੈ। ਹੁਣ ਪਲਾਂਟ ‘ਚ ਖਤਰਨਾਕ ਐਸਿਡ ਲੀਕ ਹੋਣ ਦੀਆਂ ਖਬਰਾਂ ਆ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਸੀਲ ਹੋ ਚੁੱਕੇ ਪਲਾਂਟ ‘ਚ ਬਣੇ ਸਟੋਰੇਜ਼ ਟੈਂਕ ਤੋਂ ਐਸਿਡ ਲੀਕ ਹੋਇਆ ਹੈ। ਜਿਸ ਦੇ ਬਾਅਦ ਸਥਾਨਕ ਪ੍ਰਸ਼ਾਸਨ ਨੇ ਸੋਮਵਾਰ ਨੂੰ ਇਸ ਨੂੰ ਸਾਫ ਕਰਵਾਉਣ ਦੀ ਕਾਰਵਾਈ ਸ਼ੁਰੂ ਕੀਤੀ। ਕੁਝ ਦਿਨਾਂ ਪਹਿਲੇ ਹੀ ਇਸ ਪਲਾਂਟ ਨੂੰ ਬੰਦ ਕਰਨ ਨੂੰ ਲੈ ਕੇ ਬਹੁਤ ਬਵਾਲ ਹੋਇਆ ਸੀ ਅਤੇ ਪੁਲਸ ਫਾਇਰਿੰਗ ‘ਚ 13 ਲੋਕਾਂ ਦੀ ਮੌਤ ਦੇ ਬਾਅਦ ਇਸ ਪਲਾਂਟ ਨੂੰ ਪ੍ਰਸ਼ਾਸਨ ਨੇ ਬੰਦ ਕਰ ਦਿੱਤਾ ਸੀ।
ਐਸਿਡ ਲੀਕ ਦੀ ਪੁਸ਼ਟੀ ਕਰਦੇ ਹੋਏ ਤੂਤੀਕੋਰਿਨ ਤੋਂ ਜ਼ਿਲਾ ਅਧਿਕਾਰੀ ਸੰਦੀਪ ਨੰਦੂਰੀ ਨੇ ਕਿਹਾ ਕਿ ਸਟਰਲਾਈਟ ਕਾਪਰ ਪਲਾਂਟ ‘ਚ ਸਲਫਰ ਐਸਿਡ ਦੇ ਲੀਕ ਹੋਣ ਦੀ ਸੂਚਨਾ ਮਿਲੀ ਹੈ। ਪਲਾਂਟ ‘ਚ ਲੀਕ ਹੋਇਆ ਐਸਿਡ ਇੱਥੇ ਬਣੇ ਇਕ ਸਟੋਰੇਜ਼ ਟੈਂਕ ‘ਚ ਸਟੋਰ ਕੀਤਾ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਸੋਮਵਾਰ ਨੂੰ ਇਸ ਐਸਿਡ ਨੂੰ ਸਾਵਧਾਨੀ ਨਾਲ ਇੱਥੋਂ ਹਟਾ ਲਿਆ ਗਿਆ ਅਤੇ ਇਸਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪ੍ਰਸ਼ਾਸਨ ਅਜੇ ਸੁਰੱਖਿਆ ਇੰਤਜ਼ਾਮਾਂ ਨੂੰ ਧਿਆਨ ‘ਚ ਰੱਖਦੇ ਹੋਏ ਆਪਣੀ ਕਾਰਵਾਈ ਕਰ ਰਿਹਾ ਹੈ। ਅਜਿਹੇ ‘ਚ ਇਸ ਦੇ ਲਈ ਲੋਕਾਂ ਨੂੰ ਕਿਸੇ ਤਰ੍ਹਾਂ ਨਾਲ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ।
ਤਾਮਿਲਨਾਡੂ ਸਰਕਾਰ ਨੇ ਬੀਤੇ ਮਹੀਨੇ 29 ਮਈ ਨੂੰ ਤੂਤੀਕੋਰਿਨ ‘ਚ ਲੱਗੇ 4 ਲੱਖ ਟਨ ਸਾਲਾਨਾ ਵਾਲੇ ਕਾਪਰ ਸਮੇਲਟਰ ਪਲਾਂਟ ਨੂੰ ਤੁਰੰਤ ਬੰਦ ਕਰਨ ਦਾ ਆਦੇਸ਼ ਦਿੱਤਾ ਸੀ।