ਅੰਮ੍ਰਿਤਸਰ – ਅੰਮ੍ਰਿਤਸਰ ਵਿਚ ਅੱਜ ਵਾਪਰੇ ਇਕ ਭਿਆਨਕ ਸੜਕ ਹਾਦਸੇ ਵਿਚ 7 ਲੋਕਾਂ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਅੰਮ੍ਰਿਤਸਰ-ਜਲੰਧਰ ਰੋਡ ਉਤੇ ਅੱਜ ਸਵੇਰੇ ਇਕ ਸਕਾਰਪੀਓ ਗੱਡੀ ਢਾਬੇ ਅੱਗੇ ਖੜ੍ਹੇ ਇਕ ਟਰੱਕ ਨਾਲ ਟਕਰਾ ਗਈ। ਇਹ ਟੱਕਰ ਇੰਨੀ ਜਬਰਦਸਤ ਸੀ ਕਿ ਸਕਾਰਪੀਓ ਵਿਚ ਸਵਾਰ 3 ਮਹਿਲਾਵਾਂ 3 ਆਦਮੀ ਤੇ ਇਕ ਛੋਟਾ ਬੱਚਾ ਮਾਰਿਆ ਗਿਆ।
ਸਕਾਰਪਾਓ ਵਿਚ ਸਵਾਰ ਲੋਕ ਹਰਿਆਣਾ ਨਾਲ ਸਬੰਧਤ ਸਨ ਜੋ ਕਿ ਅੰਮ੍ਰਿਤਸਰ ਤੋਂ ਹਰਿਆਣਾ ਜਾ ਰਹੇ ਸਨ। ਇਸ ਦੌਰਾਨ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।