BJP ਵਿਧਾਇਕ ਨੇ ਯੋਗੀ ਸਰਕਾਰ ‘ਚ ਮੰਤਰੀ ਰਾਜਭਰ ਨੂੰ ਲੈ ਕੇ ਦਿੱਤਾ ਵਿਵਾਦਿਤ ਬਿਆਨ

ਨਵੀਂ ਦਿੱਲੀ— ਆਪਣੇ ਵਿਵਾਦਿਤ ਬਿਆਨਾਂ ਕਾਰਨ ਚਰਚਾ ਰਹਿਣ ਵਾਲੇ ਉਤਰ ਪ੍ਰਦੇਸ਼ ਦੇ ਬੀ.ਜੇ.ਪੀ ਵਿਧਾਇਕ ਸੁਰੇਂਦਰ ਸਿੰਘ ਦਾ ਇਕ ਵਾਰ ਫਿਰ ਵਿਵਾਦਿਤ ਬਿਆਨ ਸਾਹਮਣੇ ਆਇਆ ਹੈ। ਇਸ ਵਾਰ ਉਨ੍ਹਾਂ ਨੇ ਕੈਬਨਿਟ ਮੰਤਰੀ ਓਮ ਪ੍ਰਕਾਸ਼ ਰਾਜਭਰ ਦੀ ਤੁਲਨਾ ਕੁੱਤੇ ਨਾਲ ਕੀਤੀ ਹੈ। ਬੀ.ਜੇ.ਪੀ ਵਿਧਾਇਕ ਨੇ ਕਿਹਾ ਕਿ ਕੁੱਤਾ ਰੋਟੀ ਦੇਖ ਕੇ ਦੌੜਦਾ ਹੈ। ਜੋ ਰੋਟੀ ਦਿਖਾਵੇਗਾ, ਕੁੱਤਾ ਉਸ ਦੇ ਕੋਲ ਹੀ ਜਾਵੇਗਾ। ਸੁਰੇਂਦਰ ਸਿੰਘ ਬਲੀਆ ਦੇ ਬੈਰੀਆ ਵਿਧਾਨਸਭਾ ਸੀਟ ਤੋਂ ਬੀ.ਜੇ.ਪੀ ਵਿਧਾਇਕ ਹਨ। ਉਨ੍ਹਾਂ ਨੇ ਸੁਹੇਲਦੇਵ ਭਾਰਤੀ ਸਮਾਜ ਪਾਰਟੀ ਦੇ ਪ੍ਰਧਾਨ ਓਮ ਪ੍ਰਕਾਸ਼ ਰਾਜਭਰ ਦੀ ਤੁਲਨਾ ਕੁੱਤੇ ਨਾਲ ਕਰ ਦਿੱਤੀ। ਓਮਪ੍ਰਕਾਸ਼ ਰਾਜਭਰ ਨੇ ਦੋ ਦਿਨ ਪਹਿਲੇ ਹੀ ਵਾਰਾਨਸੀ ਦੇ ਸਰਕਿਟ ਹਾਊਸ ‘ਚ ਐਸ.ਪੀ ਸ਼ਿਵਪਾਲ ਯਾਦਵ ਨਾਲ ਮੁਲਾਕਾਤ ਕੀਤੀ ਸੀ। ਇਸ ਮੁਲਾਕਾਤ ‘ਤੇ ਸੁਰੇਂਦਰ ਸਿੰਘ ਨੇ ਓਮ ਪ੍ਰਕਾਸ਼ ਰਾਜਭਰ ਦੇ ਖਿਲਾਫ ਬਿਆਨ ਦਿੱਤਾ, ਜਿਸ ਦੇ ਬਾਅਦ ਓਮਪ੍ਰਕਾਸ਼ ਰਾਜਭਰ ਨੇ ਬੀ.ਜੇ.ਪੀ ਵਿਧਾਇਕ ‘ਤੇ ਤੰਜ਼ ਕੱਸਦੇ ਹੋਏ ਕਿਹਾ ਸੀ ਕਿ ‘ਹਾਥੀ ਚੱਲਦਾ ਹੈ ਤਾਂ ਕੁੱਤੇ ਭੌਂਕਦੇ ਹਨ।