ਫੇਸਬੁੱਕ ‘ਤੇ ਦਿੱਤੀ ਪੀ.ਐਮ ਮੋਦੀ ਨੂੰ ਗੋਲੀ ਮਾਰਨ ਦੀ ਧਮਕੀ, FIR ਦਰਜ

ਨਵੀਂ ਦਿੱਲੀ— ਪੀ.ਐਮ ਮੋਦੀ ਨੂੰ ਫੇਸਬੁੱਕ ‘ਤੇ ਗੋਲੀ ਮਾਰਨ ਦੀ ਧਮਕੀ ਦੇਣ ਵਾਲਾ ਇਕ ਮਾਮਲਾ ਸਾਹਮਣੇ ਆਇਆ ਹੈ। ਗਾਜੀਆਬਾਦ ਦੇ ਰਹਿਣ ਵਾਲੇ ਇਕ ਵਿਅਕਤੀ ਨੇ ਫੇਸਬੁੱਕ ‘ਤੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੂੰ ਗੋਲੀ ਮਾਰਨ ਦੀ ਧਮਕੀ ਦਿੱਤੀ ਹੈ। ਜਿਸ ਦੇ ਬਾਅਦ ਲੋਕਾਂ ਨੇ ਭਾਜਪਾ ਵਿਧਾਇਕ ਨੰਦਕਿਸ਼ੋਰ ਗੁੱਜਰ ਦੀ ਸ਼ਿਕਾਇਤ ‘ਤੇ ਦੋਸ਼ੀ ਖਿਲਾਫ ਐਫ.ਆਈ.ਆਰ ਦਰਜ ਕੀਤੀ ਹੈ। ਦੋਸ਼ੀ ਨੇ ਬੀ.ਜੇ.ਪੀ ਵਿਧਾਇਕ ਨੰਦਕਿਸ਼ੋਰ ਗੁੱਜਰ ਦੇ ਇਕ ਫੇਸਬੁੱਕ ਪੋਸਟ ‘ਤੇ ਇਹ ਧਮਕੀ ਦਿੱਤੀ ਹੈ। ਜਾਣਕਾਰੀ ਮੁਤਾਬਕ ਨਦੀਮ ਖਾਨ ਨਾਮ ਦੇ ਕਿਸੇ ਵਿਅਕਤੀ ਨੇ ਬੀ.ਜੇ.ਪੀ ਨੇਤਾ ਪੀ.ਐਮ ਮੋਦੀ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਹੈ। ਇੰਨਾ ਹੀ ਨਹੀਂ ਦੋਸ਼ੀ ਨਦੀਮ ਖਾਨ ਨੇ ਆਪਣੀ ਅਗਲੀ ਟਿੱਪਣੀ ‘ਚ ਪਾਕਿਸਤਾਨ ਜ਼ਿੰਦਾਬਾਦ ਵੀ ਲਿਖਿਆ ਹੈ। ਮਾਮਲਾ ਇੱਥੇ ਹੀ ਨਹੀਂ ਰੁੱਕਿਆ ਉਸ ਨੇ ਇਕ ਹੋਰ ਟਿੱਪਣੀ ਕੀਤੀ, ਜਿਸ ‘ਤੇ ਆਪਣਾ ਮੋਬਾਇਲ ਨੰਬਰ ਸ਼ੇਅਰ ਕੀਤਾ ਅਤੇ ਲਿਖਿਆ ਹੈ ਕਿ ਉਹ ਕਿਸੇ ਤੋਂ ਨਹੀਂ ਡਰਦਾ। ਨੰਦਕਿਸ਼ੋਰ ਗੁੱਜਰ ਨੇ ਬੀਤੇ ਵੀਰਵਾਰ ਨੂੰ ਆਪਣੇ ਫੇਸਬੁੱਕ ਪੇਜ਼ ‘ਤੇ ਸਵੇਰੇ ਸਾਈਕਲ ਚਲਾਉਂਦੇ ਹੋਏ ਆਪਣੀਆਂ ਦੋ ਤਸਵੀਰਾਂ ਅਤੇ ਦੋ ਵੀਡੀਓ ਪੋਸਟ ਕੀਤੇ ਸਨ। ਉਨ੍ਹਾਂ ਨੇ ਇਨ੍ਹਾਂ ਤਸਵੀਰਾਂ ਨਾਲ ਗੁਡ ਮਾਰਨਿੰਗ ਵੀ ਲਿਖਿਆ ਸੀ। ਇਸੀ ਪੋਸਟ ‘ਤੇ ਦੋਸ਼ੀ ਨਦੀਮ ਖਾਨ ਨੇ ਧਮਕੀ ਭਰੀ ਟਿੱਪਣੀ ਕਰਦੇ ਹੋਏ ਪ੍ਰਧਾਨਮੰਤਰੀ ਨੂੰ ਗੋਲੀ ਮਾਰਨ ਦੀ ਗੱਲ ਲਿਖੀ ਹੈ। ਨਦੀਮ ਖਾਨ ਲਿਖਦਾ ਹੈ ਕਿ ਪਾਕਿਸਤਾਨ ਜ਼ਿੰਦਾਬਾਦ। ਜਦੋਂ ਚਾਹੇ ਮਿਲ ਲੈਣਾ, ਡਰਦਾ ਨਹੀਂ ਮੈਂ ਕਿਸੇ ਕੋਲੋਂ। ਕਿਸੇ ਤੋਂ ਪੁੱਛ ਵੀ ਲੈਣਾ ਚਾਹੇ। ਅਸ਼ੋਕ ਵਿਹਾਰ ‘ਚ ਰਹਿੰਦਾ ਹਾਂ। ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।