ਕੇਜਰੀਵਾਲ ਦੇ ਸਮਰਥਨ ‘ਚ ਉਤਰੇ ਪ੍ਰਕਾਸ਼ ਰਾਜ, ਪੀ.ਐੈੱਮ. ਦੇ ਫਿੱਟਨੈਸ ਦਾ ਉਡਾਇਆ ਮਜਾਕ

ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਧਰਨਾ ਅੱਜ ਸੱਤਵੇਂ ਦਿਨ ਵੀ ਜਾਰੀ ਹੈ। ਇਸ ਨਾਲ ਹੀ ਦਿੱਲੀ ਦੇ ਐੈੱਲ.ਜੀ. ਅਨਿਲ ਬੈਜਲ ਨੀਤੀ ਕਮਿਸ਼ਨ ਦੀ ਮੀਟਿੰਗ ‘ਚ ਪਹੁੰਚ ਚੁੱਕੇ ਹਨ। ਚਾਰ ਮੁੱਖ ਮੰਤਰੀਆਂ ਨੂੰ ਦਿੱਲੀ ‘ਚ ਅਰਵਿੰਦ ਕੇਜਰੀਵਾਲ ਤੋਂ ਉਪ ਰਾਜਪਾਲ ਦੇ ਦਫ਼ਤਰ ‘ਚ ਮਿਲਣ ਦੀ ਆਗਿਆ ਨਹੀਂ ਦੇਣ ‘ਤੇ ਆਪ ਪਾਰਟੀ ਨੇ ਤਿੱਖੀ ਪ੍ਰਕਿਰਿਆ ਦਿੰਦੇ ਹੋਏ ਦੋਸ਼ ਲਗਾਇਆ ਹੈ ਕਿ ਇਸ ‘ਚ ਮੁੱਖ ਮੰਤਰੀ ਨਰਿੰਦਰ ਮੋਦੀ ਦਾ ਹੱਥ ਹੈ। ਆਪ ਮੁਖੀ ਅਰਵਿੰਦ ਕੇਜਰੀਵਾਲ ਨੇ ਟਵੀਟ ਕੀਤਾ, ”ਮੈਨੂੰ ਨਹੀਂ ਲੱਗਦਾ ਕਿ ਉਪ ਰਾਜਪਾਲ ਖੁਦ ਹੀ ਇੰਨਾ ਵੱਡਾ ਫੈਸਲਾ ਲੈ ਸਕਦੇ ਹਨ। ਨਿਸ਼ਚਿਤ ਤੌਰ ‘ਤੇ ਪੀ.ਐੈੱਮ.ਓ. ਨੇ ਉਨ੍ਹਾਂ ਨੂੰ ਆਗਿਆ ਦੇਣ ਤੋਂ ਮਨਾ ਕਰ ਦਿੱਤਾ ਹੋਵੇਗਾ। ਠੀਕ ਉਸੇ ਤਰ੍ਹਾਂ ਹੀ ਜਿਵੇਂ ਪੀ.ਐੈੱਮ.ਓ. ਦੇ ਇਸ਼ਾਰੇ ‘ਤੇ ਆਈ.ਏ.ਐੱਸ. ਹੜਤਾਲ ਕਰ ਰਹੇ ਹਨ, ”ਉਧਰ, ਭਾਜਪਾ ਦੇ ਸੀਨੀਅਰ ਨੇਤਾ ਵਿਜੇ ਗੋਇਲ ਨੇ ਕਿਹਾ ਹੈ ਕਿ ਚਾਰੋ ਨੇਤਾ ਰਾਸ਼ਟਰੀ ਰਾਜਧਾਨੀ ‘ਚ ਨੀਤੀ ਕਮਿਸ਼ਨ ਦੀ ਬੈਠਕ ‘ਚ ਹਿੱਸਾ ਲੈਣ ਆਏ ਹਨ, ਰਾਜਨੀਤੀ ਕਰਨ ਨਹੀਂ। ਇਹ ਉਨ੍ਹਾਂ ਨੂੰ ਸ਼ੌਭਾ ਨਹੀਂ ਦਿੰਦਾ। ਤ੍ਰਿਣਮੂਲ ਕਾਂਗਰਸ, ਤੇਲਗੂ ਦੇਸ਼ਮ ਪਾਰਟੀ, ਸੀ.ਪੀ.ਆਈ. (ਮਾਰਕਸਵਾਦੀ) ਅਤੇ ਜਨਤਾ ਦਲ ਵੱਲੋਂ ਅਰਵਿੰਦ ਕੇਜਰੀਵਾਲ ਨੂੰ ਖੁੱਲ੍ਹਾ ਸਮਰਥਨ 2019 ਲੋਕਸਭਾ ਚੋਣਾਂ ਤੋਂ ਪਹਿਲਾਂ ਵਿਰੋਧੀ ਇਕਜੁਟਤਾ ਦੀ ਦਿਸ਼ਾ ‘ਚ ਵੱਡਾ ਕਦਮ ਮੰਨਿਆ ਜਾ ਰਿਹਾ ਹੈ।
ਦੱਸਣਾ ਚਾਹੁੰਦੇ ਹਾਂ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਸਮਰਥਨ ‘ਚ ਐਕਟਰ ਪ੍ਰਕਾਸ਼ ਰਾਜ ਵੀ ਅੱਗੇ ਆ ਗਏ ਹਨ। ਉਨ੍ਹਾਂ ਨੇ ਟਵੀਟ ਕੀਤਾ, ”ਡਿਅਰ ਸੁਪਰੀਮ ਲੀਡਰ…ਅਸੀਂ ਜਾਣਦੇ ਹਾਂ ਕਿ ਤੁਸੀਂ ਫਿਟਬਿਟ ਚੈਲੰਜ ਅਤੇ ਯੋਗ ਕਰਨ ‘ਚ ਬਿਜੀ ਹੋ। ਕੀ ਤੁਸੀਂ ਇਕ ਮਿੰਟ ਦਾ ਸਮਾਂ ਕੱਢ ਕੇ ਆਲੇ-ਦੁਆਲੇ ਦੇਖਣਗੇ ਅਤੇ ਨੌਕਰਸ਼ਾਹਾਂ ਨੂੰ ਕੇਜਰੀਵਾਲ ਨਾਲ ਕੰਮ ਕਰਨ ਦਾ ਆਦੇਸ਼ ਦੇਣਗੇ।
ਉਨ੍ਹਾਂ ਤੋਂ ਇਲਾਵਾ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ‘ਤੇ ਆਪਣੇ ਅਕਾਉਂਟ ਟਵਿੱਟਰ ਰਾਹੀਂ ਟਵੀਟ ਕਰਕੇ ਲਿਖਿਆ, ”ਦਿੱਲੀ ਸਰਕਾਰ ਨੂੰ ਨਿਯਮਾਂ ਮੁਤਾਬਕ ਕੰਮ ਕਰਨਾ ਚਾਹੀਦਾ ਹੈ, ਉਹ ਜੋ ਚਾਹੁੰਣ, ਉਹ ਨਹੀਂ ਕਰ ਸਕਦੇ।