ਮੱਧ ਪ੍ਰਦੇਸ਼— ਮੱਧ ਪ੍ਰਦੇਸ਼ ਦੇ ਸ਼ਾਜਾਪੁਰ ਜ਼ਿਲੇ ‘ਚ ਮਹਾਰਾਣਾ ਪ੍ਰਤਾਪ ਜਯੰਤੀ ਦੇ ਮੌਕੇ ‘ਤੇ ਕੱਢੀ ਜਾ ਰਹੀ ਯਾਤਰਾ ‘ਚ ਪਥਰਾਅ ਤੋਂ ਬਾਅਦ ਦੋ ਧਿਰਾਂ ‘ਚ ਹਿੰਸਕ ਝੜਪ ਹੋ ਗਈ। ਘਟਨਾ ਤੋਂ ਬਾਅਦ ਜ਼ਿਲਾ ਪ੍ਰਸ਼ਾਸ਼ਨ ਨੇ ਸ਼ਹਿਰ ‘ਚ ਧਾਰਾ 144 ਲਾਗੂ ਕਰ ਦਿੱਤੀ ਹੈ। ਨਾਲ ਹੀ ਭਾਰੀ ਪੁਲਸ ਬਲ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ।
ਜਾਣਕਾਰੀ ਅਨੁਸਾਰ, ਸ਼ਨੀਵਾਰ ਦੁਪਹਿਰ ਮਹਾਰਾਣਾ ਪ੍ਰਤਾਪ ਜਯੰਤੀ ਦੇ ਮੌਕੇ ‘ਤੇ ਰਾਜਪੂਤ ਸਮਾਜ ਵੱਲੋਂ ਨਵੀਂ ਸੜਕ ਤੋਂ ਬੱਸ ਸਟੈਂਡ ਤੱਕ ਯਾਤਰਾ ਨਿਕਲ ਰਹੀ ਸੀ। ਯਾਤਰਾ ਜਦੋਂ ਮਨਿਹਾਰਵਾੜੀ ਇਲਾਕੇ ‘ਚ ਪਹੁੰਚੀ ਤਾਂ ਇਹ ਮੰਦਰ ਨਜ਼ਦੀਕ ਬਣੇ ਮੰਚ ਤੋਂ ਜਲੂਸ ਦਾ ਸਵਾਗਤ ਕੀਤਾ ਗਿਆ। ਇਸ ਵਿਚਕਾਰ ਕੁਝ ਹੰਗਾਮਾ ਕਰਨ ਵਾਲਿਆਂ ਨੇ ਜਲੂਸ ‘ਤੇ ਪਥਰਾਅ ਕਰ ਦਿੱਤਾ। ਦੇਖਦੇ ਹੀ ਦੇਖਦੇ ਦੋਵੇਂ ਧਿਰ ਵਿਰੋਧ ‘ਚ ਆਹਮਣੇ-ਸਾਹਮਣੇ ਹੋ ਗਏ।
ਪਥਰਾਅ ਦੀ ਇਸ ਘਟਨਾ ਤੋਂ ਬਾਅਦ ਯਾਤਰਾ ਕੱਢਣ ਵਾਲੇ ਲੋਕ ਵੀ ਹੰਗਾਮਾ ਕਰਨ ਲੱਗ ਪਏ ਅਤੇ ਕੁਝ ਹੀ ਦੇਰ ਬਾਅਦ ਹਿੰਸਕ ਰੂਪ ਲੈ ਲਿਆ। ਇਸ ‘ਚ ਕੁਝ ਲੋਕਾਂ ਦੇ ਜ਼ਖਮੀ ਹੋਣ ਦਾ ਵੀ ਸ਼ੱਕ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਐੈਸ.ਪੀ. ਅਤੇ ਕਲੈਕਟਰ ਮੌਕੇ ‘ਤੇ ਪਹੁੰਚ ਗਏ। ਵਿਵਾਦ ਜਿਆਦਾ ਨਾ ਵਧੇ ਇਸ ਵਿਵਾਦ ਨੂੰ ਕੰਟਰੋਲ ‘ਚ ਕਰਨ ਲਈ ਸ਼ਹਿਰ ‘ਚ ਧਾਰਾ 144 ਲਾਗੂ ਕਰ ਦਿੱਤੀ ਗਈ। ਪੂਰੇ ਸ਼ਹਿਰ ‘ਚ ਪੁਲਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ। ਪ੍ਰਸ਼ਾਸ਼ਨ ਅਤੇ ਪੁਲਸ ਦੇ ਅਧਿਕਾਰੀ ਵੀ ਹਾਲਾਤਾਂ ‘ਤੇ ਨਜ਼ਰ ਰੱਖੀ ਹੋਈ ਹੈ।