ਜੰਗਬੰਦੀ ਦੀ ਲਗਾਤਾਰ ਉਲੰਘਣਾ ਕਾਰਨ ਬਾਰਡਰ ‘ਤੇ ਨਹੀਂ ਵੰਡੀ ਈਦ ਦੀ ਮਠਿਆਈ

ਸ਼੍ਰੀਨਗਰ— ਪਾਕਿਸਤਾਨ ਵੱਲੋਂ ਲਗਾਤਾਰ ਜੰਗਬੰਦੀ ਦੀ ਉਲੰਘਣਾ ਜਾਰੀ ਹੈ। ਜਿਸ ਕਰਕੇ ਇਸ ਵਾਰ ਅਟਾਰੀ-ਵਾਹਗਾ ਬਾਰਡਰ ‘ਤੇ ਈਦ ਦੇ ਮੌਕੇ ‘ਤੇ ਹਰ ਸਾਲ ਦੀ ਤਰ੍ਹਾਂ ਪਾਕਿਸਤਾਨੀ ਸੈਨਿਕਾਂ ਨਾਲ ਮਠਿਆਈ ਦੀ ਅਦਲਾ-ਬਦਲੀ (ਸਵੀਟ ਐਕਸਚੇਂਜ) ਦੀ ਰਸਮ ਨਹੀਂ ਨਿਭਾਈ ਗਈ।
ਭਾਰਤ ਦੇ ਵੱਲੋਂ ਹਰ ਸਾਲ ਪਾਕਿਸਤਾਨ ਨੂੰ ਮਠਿਆਈ ਦੇ ਕੇ ਈਦ ਦੀ ਵਧਾਈ ਦਿੱਤੀ ਜਾਂਦੀ ਹੈ। ‘ਸਰਹੱਦ ਸੁਰੱਖਿਆ ਫੋਰਸ’ (ਬੀ.ਐੈੱਸ.ਐੈੱਫ.) ਦੇ ਜਵਾਨ ਪਾਕਿਸਤਾਨ ਦੇ ਜਵਾਨਾਂ ਨੂੰ ਮਠਿਆਈ ਖੁਆ ਕੇ ਈਦ ਦੀ ਖੁਸ਼ੀਆ ਵੰਡਦੇ ਹਨ ਪਰ ਪਾਕਿਸਤਾਨ ਵੱਲੋਂ ਹੋ ਰਹੇ ਲਗਾਤਾਰ ਜੰਗਬੰਦੀ ਦੀ ਉਲੰਘਣਾ ਨਾਲ ਇਸ ਵਾਰ ਮਠਿਆਈ ਦੀ ਅਦਲਾ-ਬਦਲੀ ਨਹੀਂ ਕੀਤੀ ਗਈ।
ਭਾਰਤੀ ਫੌਜ ਦੇ ਸੀਨੀਅਰ ਅਧਿਕਾਰੀ ਨੇ ਕਿਹਾ, ‘ਈਦ ਦੇ ਮੌਕੇ ‘ਤੇ ਪਾਕਿਸਤਾਨ ਵੱਲੋਂ ਹੋਣ ਵਾਲੀ ਗੋਲੀਬਾਰੀ ਅਨੈਤਿਕ ਅਤੇ ਅਵਿਸ਼ਵਾਸ਼ੀ ਹੈ।” ਅਧਿਕਾਰੀ ਨੇ ਅੱਗੇ ਕਿਹਾ ਕਿ ਪਾਕਿਸਤਾਨ ਦੀ ਹਰਕਤ ਤੋਂ ਫੌਜ ਦੇ ਜਵਾਨਾਂ ‘ਚ ਗੁੱਸਾ ਹੈ ਪਰ ਇਸ ਦੇ ਬਾਵਜੂਦ ਉਹ ਸੰਯਮ ਦੀ ਪਛਾਣ ਦੇ ਰਿਹਾ ਹੈ। ਪਿਛਲੇ ਕੁਝ ਸਮੇਂ ਤੋਂ ਪਾਕਿਸਤਾਨ ਸਰਹੱਦ ‘ਤੇ ਲਗਾਤਾਰ ਗੋਲੀਬਾਰੀ ‘ਚ ਬੀ.ਐੈੱਸ.ਐੈੱਫ. ਦੇ 21 ਸਾਲਾਂ ਜਵਾਨ ਵਿਕਾਸ ਗੁਰੂਗੰਗ ਸ਼ਹੀਦ ਹੋ ਗਏ। ਵਿਕਾਸ ਗੁਰੂਗੰਗ ਮਣੀਪੁਰ ਦੇ ਰਹਿਣ ਵਾਲੇ ਸਨ।