ਈਦ ਮੌਕੇ ਪਾਕਿ ਵੱਲੋਂ ਨਾਪਾਕ ਹਰਕਤ, ਫਿਰ ਕੀਤੀ ਜੰਗਬੰਦੀ ਦੀ ਉਲੰਘਣਾ, 1 ਜਵਾਨ ਸ਼ਹੀਦ

ਨਵੀਂ ਦਿੱਲੀ— ਦੇਸ਼ ‘ਚ ‘ਈਦ-ਉਲ-ਫਿਤਰ’ ਦਾ ਜਸ਼ਨ ਮਨਾਇਆ ਜਾ ਰਿਹਾ ਹੈ, ਇਸ ਮੌਕੇ ‘ਤੇ ਅੱਜ ਵੀ ਪਾਕਿਸਤਾਨ ਸ਼ਰਮਨਾਕ ਹਰਕਤ ਕਰਨ ਤੋਂ ਪਿੱਛੇ ਨਹੀਂ ਹਟਿਆ। ਪਾਕਿਸਤਾਨ ਨੇ ਇਕ ਵਾਰ ਫਿਰ ਜੰਮੂ ਦੇ ਅਰਨੀਆ ਸੈਕਟਰ ‘ਚ ਜੰਗਬੰਦੀ ਦੀ ਉਲੰਘਣ ਕੀਤੀ ਹੈ, ਜਿਸ ‘ਚ ਭਾਰਤੀ ਫੌਜ ਦਾ ਇਕ ਜਵਾਨ ਸ਼ਹੀਦ ਹੋ ਗਿਆ ਹੈ।
ਜ਼ਿਕਰਯੋਗ ਹੈ ਕਿ ਰਮਜ਼ਾਨ ਦੇ ਪਵਿੱਤਰ ਮਹੀਨੇ ‘ਚ ਜੰਮੂ-ਕਸ਼ਮੀਰ ‘ਚ ਸ਼ਾਂਤੀ ਬਹਾਲ ਕਰਨ ਦੇ ਇਰਾਦੇ ਨਾਲ ਕੇਂਦਰ ਸਰਕਾਰ ਨੇ ਅੱਤਵਾਦੀਆਂ ਦੇ ਖਿਲਾਫ ਚਲਾਏ ਜਾਣ ਵਾਲੇ ਕਿਸੇ ਵੀ ਤਰ੍ਹਾਂ ਦੇ ਫੌਜ ਮੁਹਿੰਮ ਨੂੰ ਰੱਦ ਕੀਤਾ ਸੀ ਪਰ ਇਸ ਦੇ ਬਾਵਜੂਦ ਰਮਜ਼ਾਨ ਦੇ ਮੌਕੇ ‘ਤੇ ਪਾਕਿਸਤਾਨ ਆਪਣੀ ਨਾਪਾਕ ਹਰਕਤਾਂ ਕਰਨ ਤੋਂ ਨਹੀਂ ਹੱਟ ਰਿਹਾ।