‘ਆਪ’ ਨੇ ਮੋਦੀ ਨੂੰ ਭੇਜਿਆ ਰਾਸ਼ਨ, ਭਾਜਪਾ ਦਾ ਸੀ. ਐੱਮ. ਦਫਤਰ ‘ਚ ਧਰਨਾ

ਨਵੀਂ ਦਿੱਲੀ— ਕੇਜਰੀਵਾਲ ਦੇ ਧਰਨੇ ਦੇ ਜਵਾਬ ਵਿਚ ਭਾਜਪਾ ਨੇ ਸਿਆਸੀ ਹਮਲਾ ਕਰਦੇ ਹੋਏ ਦਿੱਲੀ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਵਜਿੰਦਰ ਗੁਪਤਾ ਦੀ ਅਗਵਾਈ ਵਿਚ ਮੁੱਖ ਮੰਤਰੀ ਦਫਤਰ ਵਿਚ ਧਰਨਾ ਪ੍ਰਦਰਸ਼ਨ ਕੀਤਾ।
ਉਥੇ ਹੀ ਦਿੱਲੀ ਵਿਚ ਜ਼ਰੂਰਤਮੰਦ ਲੋਕਾਂ ਨੂੰ ਘਰ ਵਿਚ ਹੀ ਰਾਸ਼ਨ ਭੇਜਣ ਦੀ ਦਿੱਲੀ ਸਰਕਾਰ ਦੀ ‘ਹੋਮ ਡਲਿਵਰੀ ਯੋਜਨਾ’ ਨੂੰ ਮਨਜ਼ੂਰੀ ਦੇਣ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੰਗ ਕਰਦੇ ਹੋਏ ‘ਆਪ’ ਨੇ ਪੀ. ਐੱਮ. ਨਿਵਾਸ ‘ਤੇ ਚੌਲ-ਦਾਲ ਆਦਿ ਰਾਸ਼ਨ ਭੇਜ ਕੇ ਆਪਣਾ ਵਿਰੋਧ ਦਰਜ ਕਰਵਾਇਆ ਹੈ। ਓਧਰ ਧਰਨੇ ਵਿਚ ਸ਼ਾਮਲ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਬੁੱਧਵਾਰ ਤੋਂ ਅਤੇ ਸਿਹਤ ਮੰਤਰੀ ਸਤਿੰਦਰ ਜੈਨ ਮੰਗਲਵਾਰ ਤੋਂ ਅਣਐਲਾਨੇ ਭੁੱਖ ਹੜਤਾਲ ‘ਤੇ ਹਨ।
ਜਾਣਕਾਰੀ ਮੁਤਾਬਕ ਰਾਸ਼ਟਰਪਤੀ ਨੇ ਆਪਣੇ ਟਵਿਟਰ ਅਕਾਊਂਟ ‘ਤੇ ਹਿੰਦੀ, ਅੰਗਰੇਜ਼ੀ ਅਤੇ ਊਰਦੂ ਤਿੰਨਾਂ ਭਾਸ਼ਾਵਾਂ ‘ਚ ਈਦ ਦੀ ਵਧਾਈ ਦਿੱਤੀ। ਮੋਦੀ ਨੇ ਈਦ ਦੀ ਵਧਾਈ ਦਿੰਦੇ ਹੋਏ ਸਮਾਜ ‘ਚ ਏਕਤਾ ਅਤੇ ਸਦਭਾਵਨਾ ਵਧਣ ਦੀ ਇੱਛਾ ਕੀਤੀ। ਉਨ੍ਹਾਂ ਨੇ ਟਵਿਟਰ ‘ਤੇ ਲਿਖਿਆ ਕਿ ਈਦ ਮੁਬਾਰਕ। ਮੈਂ ਪ੍ਰਮਾਤਮਾ ਤੋਂ ਪ੍ਰਾਥਨਾ ਕਰਦਾ ਹਾਂ ਕਿ ਇਹ ਦਿਨ ਸਮਾਜ ‘ਚ ਏਕਤਾ, ਸਦਭਾਵਨਾ ਅਤੇ ਭਾਈਚਾਰੇ ਨੂੰ ਹੋਰ ਮਜ਼ਬੂਤ ਕਰੇ।