ਇਸ ਸਾਲ ਰਿਲੀਜ਼ ਹੋਈ ਟਾਈਗਰ ਸ਼ੈਰੌਫ਼ ਅਤੇ ਦਿਸ਼ਾ ਪਾਟਨੀ ਦੀ ਫ਼ਿਲਮ ਬਾਗ਼ੀ- 2 ਨੇ ਬੌਕਸ ਆਫ਼ਿਸ ‘ਤੇ ਜ਼ਬਰਦਸਤ ਕਮਾਈ ਕੀਤੀ ਹੈ। ਦਿਸ਼ਾ ਨੂੰ ਇਸ ਫ਼ਿਲਮ ਤੋਂ ਬਾਅਦ ਸਲਮਾਨ ਖ਼ਾਨ ਦੀ ਅਗਲੀ ਫ਼ਿਲਮ ਭਾਰਤ ਲਈ ਵੀ ਫ਼ਾਈਨਲ ਕਰ ਲਿਆ ਗਿਆ ਹੈ। ਇਹੀ ਨਹੀਂ ਸਗੋਂ ਹੁਣ ਦਿਸ਼ਾ ਨੂੰੰ ਇਸ ਫ਼ਿਲਮ ਤੋਂ ਇਲਾਵਾ ਇੱਕ ਹੋਰ ਵੱਡੇ ਬਜਟ ਵਾਲੀ ਫ਼ਿਲਮ ਵੀ ਮਿਲ ਚੁੱਕੀ ਹੈ। ਦਿਸ਼ਾ ਨੂੰ ਰਿਤਿਕ ਰੌਸ਼ਨ ਨਾਲ ਇੱਕ ਫ਼ਿਲਮ ਲਈ ਸਾਈਨ ਕੀਤਾ ਗਿਆ ਹੈ। ਇਸ ਫ਼ਿਲਮ ਨੂੰ ਡਿਸ਼ੂਮ ਅਤੇ ਦੇਸੀ ਬੁਆਏਜ਼ ਵਰਗੀਆਂ ਫ਼ਿਲਮਾਂ ਬਣਾ ਚੁੱਕੇ ਰੋਹਿਤ ਧਵਨ ਡਾਇਰੈਕਟ ਕਰਨਗੇ। ਫ਼ਿਲਮ ਦੇ ਨਿਰਮਾਤਾ ਸਾਜਿਦ ਨਾਡਿਆਡਵਾਲਾ ਹੋਣਗੇ। ਫ਼ਿਲਮ ਨਾਲ ਜੁੜੇ ਸੂਤਰਾਂ ਨੇ ਕਿਹਾ ਕਿ ਰੋਹਿਤ ਧਵਨ ਪਿਛਲੇ ਕੁੱਝ ਸਮੇਂ ਤੋਂ ਇਸ ਸਕ੍ਰਿਪਟ ‘ਤੇ ਕੰਮ ਕਰ ਰਹੇ ਹਨ। ਰਿਤਿਕ ਇਸ ਫ਼ਿਲਮ ‘ਚ ਕੰਮ ਕਰ ਰਹੇ ਹਨ, ਅਤੇ ਉਹ ਇਸ ਫ਼ਿਲਮ ਲਈ ਹੀਰੋਇਨ ਦੀ ਤਲਾਸ਼ ‘ਚ ਸਨ। ਫ਼ਿਰ ਫ਼ਿਲਮ ਲਈ ਦਿਸ਼ਾ ਨੂੰ ਅਪ੍ਰੋਚ ਕੀਤਾ ਗਿਆ। ਦਿਸ਼ਾ ਨੇ ਵੀ ਫ਼ਿਲਮ ਲਈ ਆਪਣੀ ਹਾਮੀ ਭਰ ਦਿੱਤੀ ਹੈ, ਪਰ ਅਜੇ ਕਾਗ਼ਜ਼ੀ ਤੌਰ ‘ਤੇ ਦਿਸ਼ਾ ਨੂੰ ਫ਼ਿਲਮ ਲਈ ਫ਼ਾਈਨਲ ਕਰਨਾ ਬਾਕੀ ਹੈ। ਇਸ ਫ਼ਿਲਮ ਤੋਂ ਇਲਾਵਾ ਦਿਸ਼ਾ ਪਟਾਨੀ ਇੱਕ 400 ਕਰੋੜ ਬਜਟ ਨਾਲ ਬਣਨ ਜਾ ਰਹੀ ਸਾਊਥ ਫ਼ਿਲਮ ਸੰਘਮਿਤਰਾ ‘ਚ ਵੀ ਮੁੱਖ ਭੂਮਿਕਾ ਨਿਭਾ ਰਹੀ ਹੈ। ਇਹ ਇੱਕ ਇਤਿਹਾਸਕ ਫ਼ਿਲਮ ਹੈ ਜਿਸ ਵਿੱਚ ਦਿਸ਼ਾ ਪਟਾਨੀ ਇੱਕ ਯੋਧਾ ਔਰਤ ਦਾ ਕਿਰਦਾਰ ਨਿਭਾਉਾਂਦੀ ਨਜ਼ਰ ਆਵੇਗੀ।