ਚੰਡੀਗੜ੍ਹ— ਹਰਿਆਣਾ ਸਰਕਾਰ ਨੇ ਜੇਤੂ ਖਿਡਾਰੀਆਂ ‘ਤੇ ਅੱਜ ਫਿਰ ਵਿਵਾਦਤ ਬਿਆਨ ਦਿੱਤਾ ਹੈ। ਸਰਕਾਰ ਨੇ ਜੇਤੂ ਖਿਡਾਰੀਆਂ ਨੂੰ ਨਕਦ ਰਾਸ਼ੀ ਦੇਣ ‘ਤੇ ਰੋਕ ਲਗਾ ਦਿੱਤੀ ਹੈ। ਹੁਣ ਜੂਨੀਅਰ, ਸਬ ਜੂਨੀਅਰ ਅਤੇ ਯੂਥ ਜੇਤੂਆਂ ਨੂੰ ਨਕਦ ਇਨਾਮ ਨਹੀਂ ਦਿੱਤਾ ਜਾਵੇਗਾ ।
ਇਸ ਦੇ ਲਈ ਸਰਕਾਰ ਨੇ ਸਪੋਰਟਸ ਪਾਲਿਸੀ 2015 ਦੀ ਖੇਡ ਨੀਤੀ ਦਾ ਹਵਾਲਾ ਦਿੱਤਾ ਹੈ। । ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਹਰਿਅਣਾ ਸਰਕਾਰ ਨੂੰ ਖਿਡਾਰੀਆਂ ਨੂੰ ਲੈ ਕੇ ਲਏ ਗਏ ਦੋ ਫੈਸਲਿਆਂ ‘ਚ ਕਾਫੀ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ ਹੈ।