ਨਵੀਂ ਦਿੱਲੀ— ਏਮਜ਼ ‘ਚ ਭਰਤੀ ਸਾਬਕਾ ਪ੍ਰਧਾਨਮੰਤਰੀ ਅਟਲ ਬਿਹਾਰੀ ਵਾਜਪਈ ਦੀ ਮੈਡੀਕਲ ਰਿਪੋਰਟ ਆ ਚੁੱਕੀ ਹੈ। ਚਿੰਤਾ ਦੀ ਕੋਈ ਗੱਲ ਨਹੀਂ ਹੈ। ਵਾਜਪਈ ਦੀ ਹਾਲਤ ਸਥਿਰ ਹੈ। ਉਨ੍ਹਾਂ ਦੀ ਹਾਲਤ ‘ਚ ਬਹੁਤ ਜ਼ਿਆਦਾ ਸੁਧਾਰ ਹੈ। ਸਾਬਕਾ ਪ੍ਰਧਾਨਮੰਤਰੀ ਐਚ.ਡੀ ਦੇਵਗੌੜਾ ਅਤੇ ਸੰਘ ਮੁੱਖੀ ਮੋਹਨ ਭਾਗਵਤ ਸਾਬਕਾ ਪੀ.ਐਮ ਅਟਨ ਬਿਹਾਰੀ ਵਾਜਪਈ ਦੀ ਤਬੀਅਤ ਦਾ ਹਾਲ ਪੁੱਛਣ ਏਮਜ਼ ਹਸਪਤਾਲ ਪੁੱਜੇ ਹਨ। ਸਾਬਕਾ ਪ੍ਰਧਾਨਮੰਤਰੀ ਐਚ.ਡੀ ਦੇਵਗੌੜਾ ਦੁਪਹਿਰ 3.30 ਵਜੇ, ਮੋਹਨ ਭਾਗਵਤ 4 ਵਜੇ ਏਮਜ਼ ਜਾਣਾ ਸੀ। ਸਾਬਕਾ ਪ੍ਰਧਾਨਮੰਤਰੀ ਮਨਮੋਹਨ ਸਿੰਘ ਸ਼ਾਮ 6 ਵਜੇ ਏਮਜ਼ ਜਾਣਗੇ। ਇਸ ਤੋਂ ਪਹਿਲੇ ਕੇਂਦਰੀ ਮੰਤਰੀ ਅਰਜੁਨ ਮੇਘਵਾਲ ਵੀ ਏਮਜ਼ ਪੁੱਜੇ ਸਨ। ਸ਼ਿਵਸੈਨਾ ਮੁੱਖੀ ਉਧਵ ਠਾਕਰੇ ਦੇ ਬੇਟੇ ਆਦਿਤਿਆ ਠਾਕਰੇ ਵੀ ਅਟਲ ਜੀ ਨੂੰ ਮਿਲਣ ਏਮਜ਼ ਜਾ ਰਹੇ ਹਨ।