ਪੰਜਾਬ ਸਰਕਾਰ ਨੂੰ ਇਸ਼ਤਿਹਾਰਾਂ ਤੋਂ ਕੋਈ ਪੈਸਾ ਨਹੀਂ ਮਿਲ ਰਿਹੈ : ਨਵਜੋਤ ਸਿੱਧੂ

ਚੰਡੀਗੜ੍ਹ : ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਚੰਡੀਗੜ੍ਹ ਵਿਖੇ ਨਵੀਂ ਇਸ਼ਤਿਹਾਰ ਨੀਤੀ ਸਬੰਧੀ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੂੰ ਇਸ਼ਤਿਹਾਰਾਂ ਤੋਂ ਕੋਈ ਪੈਸਾ ਨਹੀਂ ਮਿਲ ਰਿਹਾ ਹੈ, ਜਦੋਂ ਕਿ ਜੈਪੁਰ ਵਰਗਾ ਸ਼ਹਿਰ 80 ਕਰੋੜ ਰੁਪਏ ਇਸ ਤੋਂ ਕਮਾ ਰਿਹਾ ਹੈ ਪਰ ਲੁਧਿਆਣਾ ਸਿਰਫ ਇਕ ਕਰੋੜ ਦੇ ਰਿਹਾ ਹੈ, ਜਦੋਂ ਕਿ ਕਈ ਇੰਡਸਟਰੀਆਂ ਲੁਧਿਆਣਾ ‘ਚ ਹਨ ਪਰ ਪੰਜਾਬ ਦੀ ਪਿਛਲੀ ਅਕਾਲੀ-ਭਾਜਪਾ ਸਰਕਾਰ ਨੇ ਇਸ਼ਤਿਹਾਰਾਂ ਦਾ ਸਾਰਾ ਪੈਸਾ ਲੁੱਟ ਕੇ ਖਾ ਲਿਆ ਹੈ।
ਨਵਜੋਤ ਸਿੱਧੂ ਨੇ ਕਿਹਾ ਕਿ ਪੰਜਾਬ ‘ਚ ਪਿਛਲੇ 5 ਸਾਲਾਂ ‘ਚ ਕਿਸੇ ਚੀਜ਼ਾ ਦਾ ਭਾਵੇਂ ਯੂਨੀਪੋਲ ਹੋਵੇ ਜਾਂ ਬੱਸ ਸ਼ੈਲਟਰ ਹੋਵੇ, ਕੋਈ ਟੈਂਡਰ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਇਸ਼ਤਿਹਾਰ ਨੀਤੀ ਨੂੰ ਲੈ ਕੇ ਪੰਜਾਬ ਸਕਾਰ ਨੇ ਐੱਸ. ਆਈ. ਟੀ. ਬਿਠਾਈ ਅਤੇ ਜਾਂਚ ਵੀ ਕੀਤੀ ਗਈ, ਜਿਸ ‘ਚ ਪਤਾ ਲੱਗਿਆ ਕਿ 2009 ‘ਚ 8 ਮੀਡੀਆ ਦਾ ਟੈਂਡਰ ਹੋਇਆ ਪਰ ਟੈਂਡਰ ‘ਚ ਬੱਸ ਸ਼ੈਲਟਰ ਦਾ ਸਾਈਜ਼ ਵਧਾ ਕੇ ਦਿਖਾਇਆ ਗਿਆ ਅਤੇ 500 ਸੁਕੇਅਰ ਫੁੱਟ ਦਾ ਇਹ ਸੀ, ਜਦੋਂ ਕਿ ਇਸ਼ਤਿਹਾਰ ਜ਼ਿਆਦਾ ਦਾ ਲੱਗਦਾ ਸੀ। ਨਵਜੋਤ ਸਿੱਧੂ ਨੇ ਕਿਹਾ ਕਿ ਹੁਣ ਅਜਿਹਾ ਨਹੀਂ ਹੋਵੇਗਾ ਅਤੇ ਇਸ ਮਾਮਲੇ ਸੰਬਧੀ ਜੋ ਵੀ ਦੋਸ਼ੀ ਪਾਇਆ ਗਿਆ, ਉਸ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।