ਪੁਲਵਾਮਾ ਅੱਤਵਾਦੀ ਹਮਲੇ ‘ਚ ਸ਼ਹੀਦ ਪੁਲਸਕਰਮੀਆਂ ਨੂੰ ਸਾਥੀਆਂ ਨੇ ਦਿੱਤੀ ਅੰਤਿਮ ਵਿਦਾਈ

ਸ਼੍ਰੀਨਗਰ— ਕਸ਼ਮੀਰ ਦੇ ਪੁਲਵਾਮਾ ‘ਚ ਅੱਤਵਾਦੀ ਹਮਲੇ ‘ਚ ਸ਼ਹੀਦ ਹੋਏ ਪੁਲਸਕਰਮੀਆਂ ਨੂੰ ਸ਼ਰਧਾਂਜਲੀ ਦਿੱਤੀ।ਸ਼ਰਧਾਂਜਲੀ ਪ੍ਰੋਗਰਾਮ ਜ਼ਿਲਾ ਪੁਲਸ ਲਾਈਨ ਪੁਲਵਾਮਾ ‘ਚ ਆਯੋਜਿਤ ਕੀਤਾ ਗਿਆ। ਗੁਲਾਮ ਰਰੂਲ ਅਤੇ ਗੁਲਾਮ ਹਸਨ ਨੂੰ ਸਾਥੀ ਕਰਮੀਆਂ ਨੇ ਨਮ੍ਹ ਅੱਖਾਂ ਨਾਲ ਅੰਤਿਮ ਵਿਦਾਈ ਦਿੱਤੀ ਹੈ। ਇਸ ਮੌਕੇ ‘ਤੇ ਆਈ.ਜੀ.ਪੀ. ਕਸ਼ਮੀਰ ਨੇ ਵੀ ਸ਼ਹੀਦਾਂ ਨੂੰ ਫੁੱਲ ਭੇਟ ਕੀਤੇ।
ਪੁਲਵਾਮਾ ‘ਚ ਅੱਤਵਾਦੀਆਂ ਨੇ ਤਾੜ ਲਗਾ ਕੇ ਸਵੇਰੇ ਪੁਲਸ ਕਰਮੀ ‘ਤੇ ਹਮਲਾ ਕੀਤਾ। ਹਮਲੇ ‘ਚ ਦੋ ਕਰਮੀ ਸ਼ਹੀਦ ਹੋ ਗਏ ਸਨ। ਹਮਲੇ ਨੂੰ ਅੰਜ਼ਾਮ ਦੇ ਕੇ ਅੱਤਵਾਦ ਮੌਕੇ ਤੋਂ ਭੱਜਣ ‘ਚ ਕਾਮਯਾਬ ਰਹੇ, ਜਦੋਂਕਿ ਸੁਰੱਖਿਆਕਰਮੀ ਨੇ ਹਮਲਾਵਰਾਂ ਨੂੰ ਕਾਬੂ ਕਰਨ ਲਈ ਸਰਚ ਅਪਰੇਸ਼ਨ ਵੀ ਚਲਾਇਆ ਹੈ।