ਜਬਲਪੁਰ ਪੁੱਜੇ ਅਮਿਤ ਸ਼ਾਹ, ਚੁਣਾਵੀਂ ਤਿਆਰੀਆਂ ਦਾ ਲੈਣਗੇ ਜਾਇਜ਼ਾ

ਮੱੱਧ ਪ੍ਰਦੇਸ਼— ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਜਬਲਪੁਰ ਪੁੱਜ ਚੁੱਕੇ ਹਨ। ਜਬਲਪੁਰ ਦੇ ਡੁਮਨਾ ਏਅਰਪੋਰਟ ‘ਤੇ ਮੁੱਖਮੰਤਰੀ ਸ਼ਿਵਰਾਜ ਸਿੰਘ ਚੌਹਾਨ ਅਤੇ ਪ੍ਰਦੇਸ਼ ਬੀ.ਜੇ.ਪੀ ਪ੍ਰਧਾਨ ਰਾਕੇਸ਼ ਸਿੰਘ ਨੇ ਅਮਿਤ ਸ਼ਾਹ ਦਾ ਸਵਾਗਤ ਕੀਤਾ। ਉਥੋਂ ਤੋਂ ਅਮਿਤ ਸ਼ਾਹ ਸਿੱਧੇ ਭੇੜਾਘਾਟ ਲਈ ਰਵਾਨਾ ਹੋ ਗਏ। ਮੱਧ ਪ੍ਰਦੇਸ਼ ਦੇ ਮੁੱਖਮੰਤਰੀ ਸ਼ਿਵਰਾਜ ਸਿੰਘ ਚੌਹਾਨ ਸਮੇਤ ਭਾਜਪਾ ਦੇ ਸਾਰੇ ਵੱਡੇ ਨੇਤਾ ਬੀ.ਜੇ.ਪੀ ਪ੍ਰਧਾਨ ਦੇ ਸਵਾਗਤ ਲਈ ਡੁਮਨਾ ਏਅਰਪੋਰਟ ‘ਤੇ ਮੌਜੂਦ ਸਨ।
ਅਮਿਤ ਸ਼ਾਹ ਜਬਲਪੁਰ ‘ਚ ਪ੍ਰਦੇਸ਼ ਭਾਜਪ ਦੇ ਅਧਿਕਾਰੀਆਂ ਅਤੇ ਚੋਣ ਕਮੇਟੀ ਦੇ ਅਧਿਕਾਰੀਆਂ ਨਾਲ ਬੈਠਕ ਕਰਨਗੇ। ਜਿਸ ‘ਚ ਪ੍ਰਦੇਸ਼ ਦੇ ਇਸ ਸਾਲ ਦੇ ਅੰਤ ‘ਚ ਹੋਣ ਵਾਲੇ ਵਿਧਾਨਸਭਾ ਅਤੇ ਅਗਲੀਆਂ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣਗੇ।