ਮਨਾਲੀ—ਮਨਾਲੀ ਤੋਂ 20 ਕਿਲੋਮੀਟਰ ਦੂਰ ਕੋਠੀ ਨੇੜੇ ਰਾਹਲਾ ‘ਚ ਯਾਤਰੀਆਂ ਨਾਲ ਭਰੀ ਟਾਟਾ ਸੂਮੋ ਸੜਕ ਤੋਂ ਹੇਠਾਂ ਪਲਟ ਕੇ ਦੂਜੇ ਪਾਸੇ ਜਾ ਡਿੱਗੀ। ਜਿਸ ਨਾਲ 7 ਸੈਲਾਨੀ ਜ਼ਖਮੀ ਹੋ ਗਏ। ਗੁਜਰਾਤ ਦੇ ਸੈਲਾਨੀ ਰੋਹਤਾਂਗ ਤੋਂ ਬਰਫ ਦੇ ਦੇਖ ਕੇ ਮਨਾਲੀ ਆ ਰਹੇ ਸਨ। ਗੱਡੀ ਦੇ ਪਲਟਣ ਨਾਲ ਅੰਦਰ ਬੈਠੇ ਸੈਲਾਨੀ ਜ਼ਖਮੀ ਹੋ ਗਏ। ਵਾਹਨ ਚਾਲਕਾਂ ਨੇ ਰਾਹਤ ਅਤੇ ਬਚਾਅ ਕੰਮ ਦੀ ਕਮਾਨ ਖੁਦ ਸੰਭਾਲੀ ਅਤੇ ਸਾਰੇ ਜ਼ਖਮੀਆਂ ਨੂੰ ਗੱਡੀ ਤੋਂ ਬਾਹਰ ਕੱਢਿਆ।
ਘਟਨਾ ਦੀ ਸੂਚਨਾ ਮਿਲਦੇ ਹੀ ਮਨਾਲੀ ਦੇ ਐਸ.ਡੀ.ਐਮ ਘਟਨਾ ਸਥਾਨ ਵੱਲ ਰਵਾਨਾ ਹੋਏ। ਪ੍ਰਸ਼ਾਸਨ ਨੇ ਵਾਹਨ ਚਾਲਕਾਂ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਜ਼ਖਮੀਆਂ ਨੂੰ ਐਂਬੂਲੈਂਸ ਤੋਂ ਮਨਾਲੀ ਹਸਪਤਾਲ ਪਹੁੰਚਾਇਆ। ਐਸ.ਡੀ.ਐਮ ਰਮਨ ਘਰਸੰਗੀ ਨੇ ਦੱਸਿਆ ਕਿ ਜ਼ਖਮੀਆਂ ਦਾ ਸਿਵਲ ਹਸਪਤਾਲ ਮਨਾਲੀ ਅਤੇ ਮਿਸ਼ਨ ਹਸਪਤਾਲ ਮਨਾਲੀ ‘ਚ ਇਲਾਜ ਚੱਲ ਰਿਹਾ ਹੈ। ਮਨਾਲੀ ਦੇ ਡੀ.ਐਸ.ਪੀ ਸ਼ੇਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।