ਇੰਦੌਰ: ਭਿਊ ਜੀ ਮਹਾਰਾਜ ਨੇ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ, ਮੌਤ

ਨਵੀਂ ਦਿੱਲੀ—ਮੱਧ ਪ੍ਰਦੇਸ਼ ਦੇ ਮਸ਼ਹੂਰ ਭਿਊ ਜੀ ਮਹਾਰਾਜ ਨੇ ਖੁਦ ਨੂੰ ਗੋਲੀ ਮਾਰ ਲਈ। ਉਨ੍ਹਾਂ ਨੂੰ ਗੰਭੀਰ ਹਾਲਤ ‘ਚ ਇੰਦੌਰ ਦੇ ਬਾਂਬੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਜਿੱਥੇ ਉਨ੍ਹਾਂ ਦੀ ਇਲਾਜ ਦੌਰਾਨ ਮੌਤ ਹੋ ਗਈ।ਉਨ੍ਹਾਂ ਨੇ ਖੁਦ ਨੂੰ ਗੋਲੀ ਕਿਉਂ ਮਾਰੀ ਹੈ, ਇਸ ਬਾਰੇ ‘ਚ ਅਜੇ ਕੋਈ ਜਾਣਕਾਰੀ ਨਹੀਂ ਮਿਲੀ ਹੈ। ਪਿਛਲੇ ਸਾਲ ਆਪਣੇ ਵਿਆਹ ਨੂੰ ਲੈ ਕੇ ਮਹਾਰਾਜ ਵਿਵਾਦਾਂ ‘ਚ ਫਸ ਗਏ ਸਨ। ਮਲਿੱਕਾ ਰਾਜਪੂਤ ਨਾਮ ਦੀ ਅਦਾਕਾਰਾ ਨੇ ਉਨ੍ਹਾਂ ‘ਤੇ ‘ਮੋਹਜਾਲ’ ‘ਚ ਬੰਨ੍ਹ ਕੇ ਰੱਖਣ ਦਾ ਦੋਸ਼ ਲਗਾਇਆ ਸੀ। ਇਸੀ ਸਾਲ ਅਪ੍ਰੈਲ ‘ਚ ਮੱਧ ਪ੍ਰਦੇਸ਼ ‘ਚ ਸ਼ਿਵਰਾਜ ਸਿੰਘ ਚੌਹਾਨ ਸਰਕਾਰ ਵੱਲੋਂ ਪੰਜ ਹਿੰਦੂ ਧਾਰਮਿਕ ਅਤੇ ਰੂਹਾਨੀ ਚਿਹਰਿਆਂ ਨੂੰ ਰਾਜ ਮੰਤਰੀ ਦਾ ਦਰਜਾ ਦਿੱਤਾ ਗਿਆ ਸੀ। ਇਨ੍ਹਾਂ ਪੰਜ ਰੂਹਾਨੀ ਚਿਹਰਿਆਂ ‘ਚ ਭਿਊ ਜੀ ਮਹਾਰਾਜ ਵੀ ਸ਼ਾਮਲ ਸਨ।