ਨਵੀਂ ਦਿੱਲੀ— ਦਿੱਲੀ ਦੇ ਤਾਲਕਟੋਰਾ ਸਟੇਡੀਅਮ ‘ਚ ਓ.ਬੀ.ਸੀ ਸੰਮੇਲਨ ਨੂੰ ਸੰਬੋਧਿਤ ਕਰਦੇ ਹੋਏ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪੀ.ਐਮ ਨਰਿੰਦਰ ਮੋਦੀ ਦੀ ਸਰਕਾਰ ‘ਤੇ ਹਮਲਾ ਬੋਲਿਆ ਹੈ। ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਕਿਹਾ ਕਿ ਸੀ ਕਿ ਕਰਜ਼ਾ ਮੁਆਫ ਹੋਵੇਗਾ ਪਰ ਕਿਸਾਨਾਂ ਦਾ ਕਰਜ਼ਾ ਮੁਆਫ ਨਹੀਂ ਕੀਤਾ ਗਿਆ। ਕਾਂਗਰਸ ਪ੍ਰਧਾਨ ਨੇ ਕਿਹਾ ਕਿ ਇਕ ਸਾਲ ‘ਚ ਮੋਦੀ ਜੀ ਨੇ ਉਦਯੋਗਪਤੀਆਂ ਨੂੰ 2.5 ਲੱਖ ਕਰੋੜ ਰੁਪਏ ਦਿੱਤੇ ਹਨ ਪਰ ਕਿਸਾਨ ਨੂੰ ਇਕ ਪੈਸਾ ਵੀ ਨਹੀਂ ਦਿੱਤਾ। ਉਨ੍ਹਾਂ ਨੇ ਕਿਹਾ ਕਿ ਕਿਉਂ ਸਾਡੇ ਕਿਸਾਨਾਂ ਅਤੇ ਛੋਟੇ ਬਿਜ਼ਨੈਸ ਕਰਨ ਵਾਲਿਆਂ ਲਈ ਬੈਂਕ ਖੁਲ੍ਹਦੇ ਹਨ? ਉਨ੍ਹਾਂ ਨੇ ਕਿਹਾ ਕਿ ਓ.ਬੀ.ਸੀ ਸਮੁਦਾਇ ਵਿਚਕਾਰ ਹੁਨਰ ਦੀ ਕਮੀ ਨਹੀਂ ਹੈ ਪਰ ਉਨ੍ਹਾਂ ‘ਚ ਪੈਸਿਆਂ ਦੀ ਕਮੀ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਹਿੰਦੁਸਤਾਨ ਇਕ ਪ੍ਰਕਾਰ ਨਾਲ ਬੀ.ਜੇ.ਪੀ ਦੇ 2-3 ਨੇਤਾਵਾਂ ਦਾ ਗੁਲਾਮ ਬਣ ਚੁੱਕਿਆ ਹੈ।
ਉਨ੍ਹਾਂ ਨੇ ਕਿਹਾ ਕਿ ਹਿੰਦੁਸਤਾਨ ‘ਚ ਕੰਮ ਕੋਈ ਕਰਦਾ ਹੈ ਅਤੇ ਫਾਇਦਾ ਕਿਸੇ ਹੋਰ ਨੂੰ ਹੁੰਦਾ ਹੈ। ਰਾਹੁਲ ਨੇ ਲੋਕਾਂ ਤੋਂ ਪੁੱਛਿਆ ਕਿ ਤੁਸੀਂ ਕੋਕਾ ਕੋਲਾ ਕੰਪਨੀ ਦਾ ਨਾਮ ਸੁਣਿਆ ਹੈ। ਇਸ ਕੰਪਨੀ ਦਾ ਮਾਲਕ ਪਹਿਲੇ ਅਮਰੀਕਾ ‘ਚ ਪਾਣੀ ‘ਚ ਖੰਡ ਮਿਲਾ ਕੇ ਨਿੰਬੂ ਪਾਣੀ ਵੇਚਦਾ ਸੀ। ਉਸ ਦੇ ਹੁਨਰ ਦੀ ਪਛਾਣ ਹੋਈ ਅਤੇ ਉਸ ਨੂੰ ਪੈਸਾ ਮਿਲਿਆ। ਇਸ ਦੇ ਬਾਅਦ ਉਸ ਨੇ ਕੋਕਾ ਕੋਲਾ ਕੰਪਨੀ ਬਣਾਈ। ਇਸ ਤਰ੍ਹਾਂ ਮੈਕਡੋਨਲਡ ਕੰਪਨੀ ਦਾ ਮਾਲਕ ਪਹਿਲੇ ਢਾਬਾ ਚਲਾਉਂਦਾ ਸੀ। ਉਨ੍ਹਾਂ ਨੇ ਕਿਹਾ ਕਿ ਹਿੰਦੁਸਤਾਨ ‘ਚ ਢਾਬਾ ਚਲਾਉਣ ਵਾਲੇ ਕਿਸੇ ਵਿਅਕਤੀ ਨੇ ਕੰਪਨੀ ਬਣਾਈ ਹੈ। ਉਨ੍ਹਾਂ ਨੇ ਕਿਹਾ ਕਿ ਜੋ ਕਾਰਗੀਰ ਹੈ ਜੋ ਕੰਮ ਕਰਦਾ ਹੈ, ਉਸ ਨੂੰ ਇਹ ਦੇਸ਼ ਕੁਝ ਨਹੀਂ ਦਿੰਦਾ। ਸਾਡੇ ਲੋਕਾਂ ਲਈ ਬੈਂਕ ਦੇ ਅਤੇ ਰਾਜਨੀਤੀ ਦੇ ਦਰਵਾਜ਼ੇ ਬੰਦ ਹਨ। ਰਾਹੁਲ ਨੇ ਕਿਹਾ ਕਿ ਸੰਸਦ ਮੈਂਬਰ ਕਹਿੰਦੇ ਹਨ ਕਿ ਅਸੀਂ ਲੋਕਸਭਾ ‘ਚ ਬੈਠੇ ਹਾਂ ਪਰ ਇੱਥੇ ਸਾਡੀ ਕੋਈ ਗੱਲ ਨਹੀਂ ਸੁਣਦਾ। ਸਿਰਫ ਆਰ.ਐਸ.ਐਸ ਹੀ ਸੁਣਦੇ ਹਨ। ਉਨ੍ਹਾਂ ਨੇ ਕਿਹਾ ਕਿ ਹਿੰਦੁਸਤਾਨ ਦੇ ਪ੍ਰਧਾਨਮੰਤਰੀ ਕਹਿੰਦੇ ਹਨ ਕਿ ਇੱਥੇ ਹੁਨਰ ਦੀ ਕਮੀ ਹੈ, ਇਹ ਝੂਠ ਹੈ। ਓ.ਬੀ.ਸੀ ਵਰਗ ‘ਚ ਹੁਨਰ ਦੀ ਕਮੀ ਨਹੀਂ ਹੈ, ਉਨ੍ਹਾਂ ‘ਚ ਹੁਨਰ ਬਹੁਤ ਹੈ।