ਸੂਬੇ ਵਿੱਚ ਅਗਲੇ 18 ਮਹੀਨਿਆਂ ‘ਚ ਹੋਵੇਗੀ 71 ਸੜਕਾਂ ਅਤੇ 6 ਪੁੱਲਾਂ ਦੀ ਉਸਾਰੀ
ਚੰਡੀਗੜ : ਪੰਜਾਬ ਵਿੱਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਲੋਕ ਨਿਰਮਾਣ ਵਿਭਾਗ ਵਲੋਂ ਬਹੁਤ ਤੇਜੀ ਨਾਲ ਕੰਮ ਕੀਤਾ ਜਾ ਰਿਹਾ ਹੈ। ਇਸ ਕੜੀ ਵਿੱਚ ਨਾਬਾਰਡ ਵੱਲੋਂ ਸੜਕ ਅਤੇ ਪੁੱਲ ਉਸਾਰੀ ਦੇ ਪ੍ਰੋਜੇਕਟ ਨੂੰ ਮਨਜ਼ੂਰੀ ਮਿਲੀ ਹੈ ਜੋ ਕਿ ਕੁਲ 266 ਕਰੋੜ ਰੁਪਏ ਦਾ ਹੈ । ਇਹ ਜਾਣਕਾਰੀ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਦਿੱਤੀ ।
ਸ਼੍ਰੀ ਸਿੰਗਲਾ ਨੇ ਕਿਹਾ ਕਿ ਇਸ ਪ੍ਰੋਜੇਕਟ ਵਿੱਚ 213 ਕਰੋੜ ਰੁਪਏ ਨਾਬਾਰਡ ਦਾ ਸ਼ੇਅਰ ਹੈ ਜਦਕਿ 53 ਕਰੋੜ ਰੁਪਏ ਪੰਜਾਬ ਸਰਕਾਰ ਪਾਵੇਗੀ । ਨਾਬਾਰਡ ਦੇ ਨਾਲ ਸੜਕ ਅਤੇ ਪੁੱਲ ਉਸਾਰੀ ਦੇ ਪ੍ਰੋਜੇਕਟ ਦਾ ਇਹ ਪਹਿਲਾ ਪੜਾਅ ਹੈ । ਦੂੱਜੇ ਪੜਾਅ ਵਿੱਚ 140 ਕਰੋੜ ਰੁਪਏ ਦੇ ਪ੍ਰੋਜੇਕਟ ਉਲੀਕੇ ਗਏ ਹਨ ਜਿਨਾਂ ਦੀ ਮਨਜ਼ੂਰੀ ਲਈ ਵੀ ਕਾਰਵਾਈ ਕੀਤੀ ਜਾ ਰਹੀ ਹੈ ।
ਉਹਨਾਂ ਕਿਹਾ ਕਿ ਨਾਬਾਰਡ ਦਾ ਪਿਛਲੇ ਦੋ ਸਾਲਾਂ ਵਿੱਚ ਇਹ ਪਹਿਲਾ ਪ੍ਰੋਜੇਕਟ ਹੈ ਜਿਸ ਨੂੰ ਮਨਜ਼ੂਰੀ ਮਿਲੀ ਹੈ । ਇਸ ਪ੍ਰੋਜੇਕਟ ਦੀ ਮਨਜ਼ੂਰੀ ਲਈ ਵਿਭਾਗ ਅਤੇ ਉਨ੍ਹਾਂ ਨੇ ਨਿੱਜੀ ਤੌਰ ਤੇ ਬਹੁਤ ਕੋਸ਼ਿਸ਼ ਕੀਤੀ ਹੈ। ਉਨਾ ਕਿਹਾ ਕਿ ਦੋ ਮਹੀਨਿਆ ਵਿੱਚ ਪਹਿਲਾਂ ਪੜਾਅ ਦਾ ਕੰਮ ਸ਼ੁਰੂ ਹੋ ਜਾਵੇਗਾ ਜੋ ਕਿ ਲਗਭਗ ਡੇੜ ਸਾਲ ਵਿੱਚ ਪੂਰਾ ਹੋਵੇਗਾ । ਇਸਦੇ ਅਨੁਸਾਰ ਅਸੀ 71 ਸੜਕਾਂ ਅਤੇ 6 ਪੁਲਾਂ ਦੀ ਉਸਾਰੀ ਕਰਾਂਗੇ, ਜਿਨਾ ਦੀ ਲੰਬਾਈ 500 ਕਿਲੋਮੀਟਰ ਹੋਵੇਗੀ।
ਸ੍ਰੀ ਸਿੰਗਲਾ ਨੇ ਕਿਹਾ ਕਿ ਪੰਜਾਬ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਸਰ ਨਹੀਂ ਛੱਡੀ ਜਾਵੇਗੀ।