ਬਿਹਾਰ: ਫਸਲਾਂ ਦਾ ਮੁੱਲ ਠੀਕ ਨਾ ਮਿਲਣ ‘ਤੇ ਕਿਸਾਨਾਂ ਨੇ ਕੀਤਾ ਪ੍ਰਦਰਸ਼ਨ

ਨਵੀਂ ਦਿੱਲੀ— ਮਹਾਰਾਸ਼ਟਰ ‘ਚ ਕਿਸਾਨ ਇੰਨੇ ਗੁੱਸੇ ‘ਚ ਹਨ ਕਿ ਉਨ੍ਹਾਂ ਨੇ ਆਪਣੀ ਘੀਏ ਦੀ ਫਸਲ ਨੂੰ ਸੜਕਾਂ ‘ਤੇ ਸੁੱਟ ਦਿੱਤਾ। ਕਿਸਾਨਾਂ ਦਾ ਗੁੱਸਾ ਫਸਲ ਦੀ ਲਾਗਤ ਮੁੱਲ ਨਾ ਮਿਲਣ ਕਾਰਨ ਭੜਕਿਆ ਹੈ। ਘਟਨਾ ਨਾਲੰਦਾ ਸਥਿਤ ਨੂਰਸਰਾਏ ਬਾਜਾਰ ਦਾ ਮੁੱਖ ਮਾਰਗ ‘ਚ ਹੋਈ। ਨੂਰਸਰਾਏ ਦਾ ਮੁੱਖ ਬਾਜਾਰ ਘੀਏ ਨਾਲ ਭਰ ਗਿਆ ਜਿਸ ਨਾਲ ਜਾਮ ਲੱਗ ਗਿਆ।
ਨੂਰਸਰਾਏ ਬਾਜਾਰ ‘ਚ ਲੱਗਣ ਵਾਲੀ ਸਬਜ਼ੀ ਮੰਡੀ ‘ਚ ਹਰ ਦਿਨ ਦੀ ਤਰ੍ਹਾਂ ਸਬਜ਼ੀ ਵੇਚਣ ਗਏ ਵਪਾਰੀ ਕਿਸਾਨਾਂ ਨੂੰ ਘੀਏ ਦੀ ਲਾਗਤ ਮੁੱਲ ਤਾਂ ਦੂਰ ਖਰੀਦਦਾਰ ਤਕ ਨਹੀਂ ਮਿਲ ਰਹੇ ਸਨ। ਇਸ ਨਾਲ ਕਿਸਾਨ ਹਤਾਸ਼ ਹੋ ਗਏ। ਗੁੱਸੇ ‘ਚ ਆ ਕੇ ਉਨ੍ਹਾਂ ਨੇ ਘੀਏ ਦੀ ਫਸਲ ਨੂੰ ਬਿਹਾਰਸ਼ਰੀਫ-ਪਟਨਾ ਮੁੱਖ ਮਾਰਗ ‘ਤੇ ਸੁੱਟਣਾ ਸ਼ੁਰੂ ਕਰ ਦਿੱਤਾ। ਦੇਖਦੇ-ਦੇਖਦੇ ਇਕ ਹਜਾਰ ਟਨ ਤੋਂ ਜ਼ਿਆਦਾ ਘੀਆ ਰੋਡ ‘ਤੇ ਜਮ੍ਹਾ ਹੋ ਗਿਆ। ਮਾਰਗ ‘ਤੇ ਆਵਾਜਾਈ ਪੂਰੀ ਤਰ੍ਹਾਂ ਨਾਲ ਬੰਦ ਹੋ ਗਈ। ਦੇਖਦੇ-ਦੇਖਦੇ ਸੜਕ ਦੇ ਦੋਹਾਂ ਪਾਸੇ ਵਾਹਨਾਂ ਦੀ ਲੰਬੀ ਕਤਾਰ ਲੱਗ ਗਈ।
ਨਾਰਾਜ ਕਿਸਾਨਾਂ ਨੇ ਸਰਕਾਰ ਖਿਲਾਫ ਨਾਅਰੇ ਵੀ ਲਗਾਏ। ਪੁਲਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕਿਸਾਨਾਂ ਨੂੰ ਸਮਝਾ ਕੇ ਸ਼ਾਂਤ ਕਰਾਇਆ। ਪ੍ਰਸ਼ਾਸਨ ਨੇ ਜੇਸੀਬੀ ਬੁਲਾ ਕੇ ਸੜਕ ‘ਤੇ ਬਿਖਰੇ ਘੀਏ ਦੇ ਢੇਰ ਨੂੰ ਹਟਵਾਇਆ। ਜਿਸ ਤੋਂ ਬਾਅਦ ਆਵਾਜਾਈ ਸ਼ੁਰੂ ਹੋ ਸਕੀ। ਪੀੜਤ ਕਿਸਾਨਾਂ ਨੇ ਦੱਸਿਆ ਕਿ ਇਕ ਦਿਨ ਪਹਿਲਾਂ ਉਨ੍ਹਾਂ ਨੂੰ ਢੇੜ ਰੁਪਏ ਕਿਲੋ ਫਸਲ ਵੇਚਨੀ ਪਈ। ਐਤਵਾਰ ਨੂੰ ਤਾਂ ਕੋਈ ਖਰੀਦਦਾਰ ਵੀ ਨਹੀਂ ਮਿਲਿਆ। ਲਾਗਤ ਨਹੀਂ ਮਿਲਣ ‘ਤੇ ਲੋਕ ਭੁੱਖਮਰੀ ਦੇ ਕਗਾਰ ‘ਤੇ ਆ ਗਏ।