ਫੇਸਬੁੱਕ ‘ਤੇ ਇਤਰਾਜ਼ਯੋਗ ਪੋਸਟ ਨੂੰ ਲੈ ਕੇ ਨਵਾਜੁੱਦੀਨ ਸਿੱਦੀਕੀ ਦੇ ਭਰਾ ‘ਤੇ FIR ਦਰਜ

ਮੁਜਫੱਰਨਗਰ— ਬਾਲੀਵੁੱਡ ਅਦਾਕਾਰ ਨਵਾਜੁੱਦੀਨ ਸਿੱਦੀਕੀ ਦੇ ਭਰਾ ਅਯਾਜੁੱਦੀਨ ਸਿੱਦੀਕੀ ਖਿਲਾਫ ਧਾਰਮਿਕ ਭਾਵਨਾ ਨੂੰ ਠੇਸ ਪਹੁੰਚਾਉਣ ਦੇ ਦੋਸ਼ ‘ਚ ਕੇਸ ਦਰਜ ਹੋਇਆ ਹੈ। ਅਯਾਜੁੱਦੀਨ ‘ਤੇ ਦੋਸ਼ ਹੈ ਕਿ ਉਨ੍ਹਾਂ ਨੇ ਫੇਸਬੁੱਕ ‘ਤੇ ਹਿੰਦੂ ਦੇਵਤਾ ਦੀ ਇਤਰਾਜ਼ਯੋਗ ਤਸਵੀਰ ਪੋਸਟ ਕੀਤੀ ਹੈ। ਜਾਣਕਾਰੀ ਮੁਤਾਬਕ ਉਤਰ ਪ੍ਰਦੇਸ਼ ਦੇ ਮੁਜਫੱਰਨਗਰ ‘ਚ ਇਕ ਹਿੰਦੂਵਾਦੀ ਸੰਗਠਨ ਦੇ ਵਰਕਰ ਨੇ ਅਯਾਜੁੱਦੀਨ ਖਿਲਾਫ ਇਹ ਕੇਸ ਦਰਜ ਕਰਵਾਇਆ ਹੈ। ਸ਼ਿਕਾਇਤ ‘ਚ ਕਿਹਾ ਹੈ ਕਿ ਅਯਾਜੁੱਦੀਨ ‘ਤੇ ਇਕ ਹਿੰਦੂ ਦੇਵਤਾ ਦੀ ਇਤਰਾਜ਼ਯੋਗ ਕੱਪੜਿਆਂ ‘ਚ ਤਸਵੀਰ ਪੋਸਟ ਕੀਤੀ ਹੈ, ਜਿਸ ‘ਚ ਹਿੰਦੂਆਂ ਦੀ ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜੀ ਹੈ। ਅਯਾਜੁੱਦੀਨ ਨੇ ਆਪਣੇ ਉਪਰ ਲੱਗੇ ਦੋਸ਼ ਨੂੰ ਗਲਤ ਦੱਸਦੇ ਹੋਏ ਕਿਹਾ ਹੈ ਕਿ ਉਨ੍ਹਾਂ ਨੇ ਤਾਂ ਵਿਵਾਦਿਤ ਪੋਸਟ ਨੂੰ ਲੈ ਕੇ ਫੇਸਬੁੱਕ ‘ਤੇ ਇਕ ਵਿਅਕਤੀ ਖਿਲਾਫ ਇਤਰਾਜ਼ ਵਿਅਕਤ ਕੀਤਾ ਹੈ ਪਰ ਉਲਟ ਉਨ੍ਹਾਂ ‘ਤੇ ਹੀ ਕੇਸ ਦਰਜ ਕੀਤਾ ਗਿਆ ਹੈ।
ਮੁਜਫੱਰਨਗਰ ਦੇ ਪੁਲਸ ਥਾਣੇ ‘ਚ ਅਯਾਜੁੱਦੀਨ ਖਿਲਾਫ ਆਈ.ਪੀ.ਸੀ ਦੀ ਧਾਰਾ 153 ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੁਲਸ ਅਧਿਕਾਰੀਆਂ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਸ਼ੁਰੂਆਤੀ ਜਾਂਚ ‘ਚ ਅਯਾਜੁੱਦੀਨ ਦਾ ਦਾਅਵਾ ਠੀਕ ਪਾਇਆ ਗਿਆ ਹੈ।