ਨਵੀਂ ਦਿੱਲੀ— ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਆਜ਼ਾਦੀ ਘੁਲਾਟੀਏ ਅਤੇ ਸਾਬਕਾ ਕੇਂਦਰੀ ਮੰਤਰੀ ਐੱਲ.ਪੀ. ਸ਼ਾਹੀ ਅਤੇ ਗੋਆ ਕਾਂਗਰਸ ਦੇ ਸਾਬਕਾ ਪ੍ਰਧਾਨ ਸ਼ਾਤਾਰਾਮ ਨਾਈਕ ਦੇ ਦਿਹਾਂਤ ‘ਤੇ ਅਫਸੋਸ ਪ੍ਰਗਟ ਕੀਤਾ ਹੈ। ਸ਼੍ਰੀ ਗਾਂਧੀ ਨੇ ਟਵੀਟ ਕਰਕੇ ਕਿਹਾ,”ਕਾਂਗਰਸ ਕਾਰਜਕਰਨੀ ਦੇ ਮੈਂਬਰ ਅਤੇ ਆਜ਼ਾਦੀ ਘੁਲਾਟੀਏ ਰਹੇ ਸ਼੍ਰੀ ਐੈੱਲ.ਪੀ. ਸ਼ਾਹੀ ਦੀ ਘਾਟ ਨੂੰ ਹਮੇਸ਼ਾ ਮਹਿਸੂਸ ਕੀਤਾ ਜਾਵੇਗਾ। ਮੈਂ ਪੀੜਤ ਪਰਿਵਾਰਾਂ ਦੇ ਪ੍ਰਤੀ ਸੰਵੇਦਨਾ ਪ੍ਰਗਟ ਕਰਦਾ ਹਾਂ ਅਤੇ ਮਾਰੇ ਗਿਆ ਦੀ ਆਤਮਾ ਸ਼ਾਂਤੀ ਦੀ ਕਾਮਨਾ ਕਰਦਾ ਹਾਂ।” ਗੋਆ ਨੂੰ ਸੂਬੇ ਦਾ ਦਰਜਾ ਦੇਣ ‘ਚ ਸ਼੍ਰੀ ਨਾਈਕ ਦੀ ਮਹੱਤਵਪੂਰਨ ਭੂਮਿਕਾ ਦਾ ਸਮਰਨ ਕਰਦੇ ਹੋਏ ਉਨ੍ਹਾਂ ਨੇ ਕਿਹਾ, ”ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸੰਸਦ ਰਹੇ ਸ਼੍ਰੀ ਨਾਈਕ ਦੇ ਦਿਹਾਂਤ ਦੀ ਖ਼ਬਰ ਸੁਣ ਕੇ ਬਹੁਤ ਦੁੱਖ ਹੋਇਆ। ਸ਼੍ਰੀ ਨਾਈਕ ਨੇ ਗੋਆ ਨੂੰ ਸੂਬੇ ਦਾ ਦਰਜਾ ਦਿਵਾਉਣ ‘ਚ ਖਾਸ ਭੂਮਿਕਾ ਨਿਭਾਈ ਸੀ। ਦੁੱਖ ਦੀ ਇਸ ਘੜੀ ‘ਚ ਪੀੜਤ ਪਰਿਵਾਰ ਦੇ ਸਾਰੇ ਮੈਂਬਰਾਂ ਪ੍ਰਤੀ ਸੰਵੇਦਨਾ ਪ੍ਰਗਟ ਕਰਦਾ ਹਾਂ ਅਤੇ ਸ਼੍ਰੀ ਨਾਈਕ ਦੀ ਆਤਮਾ ਦੀ ਸ਼ਾਂਤੀ ਦੀ ਕਾਮਨਾ ਕਰਦਾ ਹਾਂ।”