ਭਾਰੀ ਬਾਰਿਸ਼ ਨਾਲ ਮੁੰਬਈ ਬੇਹਾਲ : ਪਾਣੀ ‘ਚ ਡੁੱਬੀਆਂ ਸੜਕਾਂ, ਟ੍ਰੇਨਾਂ ਅਤੇ ਉਡਾਨਾਂ ‘ਤੇ ਅਸਰ

ਮੁੰਬਈ— ਮੁੰਬਈ ‘ਚ ਮਾਨਸੂਨ ਦੇ ਦਸਤਕ ਦਿੰਦੇ ਹੀ ਸ਼ਹਿਰ ‘ਚ ਚਾਰੇ ਪਾਸੇ ਪਾਣੀ ਭਰ ਗਿਆ ਹੈ। ਮੁੰਬਈ ‘ਚ ਲਗਾਤਾਰ ਮੁਸਲਾਧਾਰ ਬਾਰਿਸ਼ ਹੋ ਰਹੀ ਹੈ ਅਤੇ ਇਸ ਨੂੰ ਦੇਖਦੇ ਹੋਏ ਬੀ.ਐੈੱਮ.ਸੀ. ਨੇ ਸਾਵਧਾਨੀ ਵਰਤਦੇ ਹੋਏ ਨਿਰਦੇਸ਼ ਵੀ ਜਾਰੀ ਕਰ ਦਿੱਤੇ ਹਨ। ਮੌਸਮ ਵਿਭਾਗ ਨੇ ਪੂਰਵ ਅਨੁਮਾਨ ਜਾਰੀ ਕੀਤਾ ਹੈ ਕਿ ਪੂਰੇ ਹਫਤੇ ਤੱਕ ਮੁੰਬਈ ‘ਚ ਮੁਸਲਾਧਾਰ ਬਾਰਿਸ਼ ਹੋਵੇਗੀ। ਮੁੰਬਈ ‘ਚ ਇੰਨੀ ਤੇਜ ਮੁਸਲਾਧਾਰ ਬਾਰਿਸ਼ ਹੋ ਰਹੀ ਹੈ ਕਿ ਲੱਗਭਗ 32 ਫਲਾਈਟਸ ਦਾ ਸਮਾਂ ਦੇਰੀ ਨਾਲ ਕਰ ਦਿੱਤਾ ਗਿਆ ਹੈ ਅਤੇ ਮੌਸਮ ਦੇ ਹਾਲਾਤਾਂ ਨੂੰ ਦੇਖਦੇ ਹੋਏ ਤਿੰਨ ਫਲਾਈਟਸ ਵੀ ਰੱਦ ਕਰ ਦਿੱਤੀਆਂ ਗਈਆਂ ਹਨ। ਸਿਰਫ ਇਹ ਹੀ ਨਹੀਂ ਬਲਕਿ ਲੋਕਲ ਟ੍ਰੇਨਾਂ ਵੀ ਲੱਗਭਗ 10 ਤੋਂ 15 ਮਿੰਟ ਦੀ ਦੇਰੀ ਨਾਲ ਚੱਲ ਰਹੀਆਂ ਹਨ। ਇਸ ਨਾਲ ਹੀ ਬੀ.ਐੈੱਮ.ਸੀ. ਨੇ ਆਫਤ ਰੂਪੀ ਬਾਰਿਸ਼ ਨੂੰ ਲੈ ਕੇ ਆਪਣੀ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਹਨ।
ਦੱਸਣਾ ਚਾਹੁੰਦੇ ਹਾਂ ਕਿ ਭਾਰਤੀ ਮੌਸਮ ਵਿਭਾਗ ਨੇ ਮੁੰਬਈ ਸਮੇਤ ਮਹਾਰਾਸ਼ਟਰ ਦੇ ਉੱਤਰੀ ਤੱਟ ਇਲਾਕੇ ‘ਚ ਬੁੱਧਵਾਰ ਤੋਂ 12 ਜੂਨ ਤੱਕ ਤੇਜ਼ ਬਾਰਿਸ਼ ਹੋਣ ਦਾ ਪੂਰਵ ਅਨੁਮਾਨ ਜਤਾਇਆ ਹੈ। ਇਸ ਦੌਰਾਨ ਦੂਰ-ਦੁਰਾਡੇ ਇਲਾਕੇ ‘ਚ ਵੀ ਭਾਰੀ ਬਾਰਿਸ਼ ਹੋ ਸਕਦੀ ਹੈ।
ਲਗਾਤਾਰ ਹੋ ਰਹੀ ਮੁਸਲਾਧਾਰ ਬਾਰਿਸ਼ ਨਾਲ ਸ਼ਹਿਰ ਦੇ ਕਈ ਇਲਾਕਿਆਂ ‘ਚ ਜਗ੍ਹਾ-ਜਗ੍ਹਾ ਜਲ-ਥਲ ਹੋ ਗਿਆ ਹੈ। ਮੌਸਮ ਵਿਭਾਗ ਦੇ ਮਾਹਰਾਂ ਦਾ ਮੰਨਣਾ ਹੈ ਕਿ ਬਾਰਿਸ਼ ਨਾਲ ਹਾਲਾਤ ਹੋਰ ਵੀ ਬੁਰੇ ਹੋਣਗੇ ਅਤੇ ਇਹ 2005 ਮੁੰਬਈ ਬਾਰਿਸ਼ ਤੋਂ ਵੀ ਵੱਧ ਬੁਰੇ ਹੋਣਗੇ। ਮੌਸਮ ਵਿਭਾਗ ਦੀ ਚਿਤਾਵਨੀ ‘ਤੇ ਧਿਆਨ ਦਿੰਦੇ ਹੋਏ ਬੀ.ਐੈੱਮ.ਸੀ. ਨੇ ਆਪਣੇ ਸਾਰੇ ਸੀਨੀਅਰ ਅਧਿਕਾਰੀਆਂ ਦੀ ਸ਼ਨੀਵਾਰ ਅਤੇ ਐਤਵਾਰ ਦੀ ਛੁੱਟੀ ਰੱਦ ਕਰ ਦਿੱਤੀ ਹੈ, ਇਸ ਨਾਲ ਹੀ ਸਥਾਨਕ ਲੋਕਾਂ ਦੀ ਮੁਸ਼ਕਿਲਾਂ ਨੂੰ ਦੇਖਦੇ ਹੋਏ ਕਈ ਸਾਵਧਾਨੀ ਭਰੇ ਕਦਮ ਚੁੱਕੇ ਹਨ।