ਪ੍ਰਧਾਨ ਮੰਤਰੀ ਨੂੰ ਮਿਲਣ ਮੌਕੇ ਅਕਾਲੀ ਦਲ ਨੇ ਅਨੁਸੂਚਿਤ ਜਾਤੀਆਂ ਦੇ ਮੁੱਦਿਆਂ ਨੂੰ ਅਣਡਿੱਠ ਕੀਤਾ : ਕੈਂਥ

ਦੋਆਬੇ ਵਿਚੋਂ ਅਕਾਲੀ ਦਲ ਦੇ ਅਨੁਸੂਚਿਤ ਜਾਤੀਆਂ ਵਿਚੋਂ ਤਿੰਨ ਵਿਧਾਇਕ ਅਸਤੀਫੇ ਦੇਣ
ਸ੍ਰੋਮਣੀ ਅਕਾਲੀ ਦਲ ਬਾਦਲ ਦਾ ਸ਼ਰਮਨਾਕ ਅਤੇ ਅਨੁਸੂਚਿਤ ਜਾਤੀਆਂ ਵਿਰੋਧੀ ਮਾਨਸਿਕਤਾ ਵਾਲਾ ਰੱਵਈਆਂ ਸਾਹਮਣੇ ਆਇਆ – ਕੈਂਥ
ਚੰਡੀਗੜ – ਨੈਸ਼ਨਲ ਸਡਿਊਲਡ ਕਾਸਟ ਅਲਾਇੰਸ ਨੇ ਸ੍ਰੋਮਣੀ ਅਕਾਲੀ ਦਲ ਦੀ ਸਖਤ ਸ਼ਬਦਾਂ ਵਿੱਚ ਨਿੰਦਿਆ ਕਰਦਿਆਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਬਾਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਤਹਿਤ ਇੱਕ ਵਫਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੰਜਾਬ ਅਤੇ ਹੋਰਨਾਂ ਮੁੱਦਿਆਂ ਨੂੰ ਲੈਕੇ ਮਿਲਦੀਆਂ ਸਮੇਂ ਅਨੁਸੂਚਿਤ ਜਾਤੀਆਂ ਦੇਇਆਂ ਗੰਭੀਰ ਮੁੱਦਿਆਂ ਨੂੰ ਅਣਠਿੱਠ ਕੀਤਾ।
ਅਨੁਸੂਚਿਤ ਜਾਤੀਆਂ ਦੇ ਹਿੱਤਾਂ ਦੀ ਲੜਾਈ ਲੜਨ ਵਾਲੀ ਇੱਕੋ ਇੱਕ ਸਮਾਜਿਕ-ਰਾਜਨੀਤਕ ਜੱਥੇਬੰਦੀ ਨੈਸ਼ਨਲ ਸਡਿਊਲਡ ਕਾਸਟ ਅਲਾਇੰਸ ਦੇ ਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਦਾ ਅਨੁਸੂਚਿਤ ਜਾਤੀਆਂ ਪ੍ਰਤੀ ਝੂਠੀ ਹਮਦਰਦੀ ਵਾਲਾ ਚੇਹਰਾ ਮੋਹਰਾਂ ਨੰਗਾ ਹੋ ਗਿਆ ਹੈ।ਅਸੀਂ ਇਸ ਦੋਗਲੀ ਨੀਤੀਆਂ ਦੀ ਨਿਖੇਧੀ ਕਰਦੇ ਹਾਂ।
ਸ੍ਰ ਕੈਂਥ ਨੇ ਦੱਸਿਆ ਕਿ ਅਨੁਸੂਚਿਤ ਜਾਤੀਆਂ ਵਰਗ ਬਡ਼ੀ ਗੰਭੀਰ ਸਮੱਸਿਆ ਦੇ ਦੌਰ ਵਿਚੋਂ ਗੁਜਰ ਰਿਹਾ ਹੈ,ਇਥੇ ਵਰਣਨਯੋਗ ਹੈ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਿੱਧੇ ਰੂਪ ਵਿੱਚ ਕੇਂਦਰ ਸਰਕਾਰ ਉਤੇ ਨਿਰਭਰ ਹੈ ਅਤੇ ਹੋਰਨਾਂ ਭਾਲਾਈ ਸਕੀਮਾਂ ਜਿਵੇਂ ਸੈਂਟਡ ਅਪ ਇੰਡੀਆ, ਅਨੁਸੂਚਿਤ ਜਾਤੀ ਸਬ ਪਲਾਨ ਆਦਿ ਸਕੀਮਾਂ ਪ੍ਰਤੀ ਮੋਦੀ ਸਰਕਾਰ ਦਾ ਨਜਰੀਆ ਨਿਰਾਸ਼ਾਜਨਕ ਨਜਰ ਆਉਂਦਾ ਹੈ ਪਰ ਵਫਦ ਵੱਲੋਂ ਅਜਿਹੇ ਕੋਈ ਵੀ ਸੰਵੇਦਨਸ਼ੀਲ ਮੁੱਦਿਆਂ ਬਾਰੇ ਜਾਣਕਾਰੀ ਦਾ ਜਿਕਰ ਨਹੀਂ ਕੀਤਾ ਗਿਆ ਜੋ ਸ੍ਰੋਮਣੀ ਅਕਾਲੀ ਦਲ ਬਾਦਲ ਦਾ ਸ਼ਰਮਨਾਕ ਅਤੇ ਅਨੁਸੂਚਿਤ ਜਾਤੀਆਂ ਵਿਰੋਧੀ ਮਾਨਸਿਕਤਾ ਵਾਲਾ ਰੱਵਈਆਂ ਸਾਹਮਣੇ ਆਇਆ ਹੈ।
ਉਹਨਾਂ ਅੱਗੇ ਕਿਹਾ ਕਿ ਪੰਜਾਬ ਅਨੁਸੂਚਿਤ ਜਾਤੀਆਂ ਦੀਆਂ ਸਭ ਤੋਂ ਵੱਧ ਅਬਾਦੀ ਵਾਲਾ ਸੂਬਾ ਹੈ, ਲੱਖਾਂ ਵਿਦਿਆਰਥੀਆਂ ਦਾ ਵਜੀਫਾ ਪਿਛਲੇ ਕਈ ਸਾਲਾਂ ਤੋਂ ਰੁੱਕਿਆ ਪਿਆ ਹੈ ਭਾਲਾਈ ਸਕੀਮਾਂ ਨੂੰ ਨਜਰ ਅਦਾੰਜ਼ ਕੀਤਾ ਜਾ ਰਿਹਾ ਹੈ।ਵਫਦ ਵਿੱਚ ਕੋਈ ਵੀ ਅਨੁਸੂਚਿਤ ਜਾਤੀਆਂ ਦਾ ਮੈਂਬਰ ਸ਼ਾਮਿਲ ਨਾ ਕਰਨ ਸੋੜੀ ਸੋਚ ਅਤੇ ਮਾਨਸਿਕਤਾ ਦਾ ਪ੍ਰਗਟਾਵਾ ਕੀਤਾ ਹੈ।
ਸ੍ਰ ਕੈਂਥ ਨੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਬਾਦਲ ਦੇ ਅਨੁਸੂਚਿਤ ਜਾਤੀ ਵਿੰਗ ਦੇ ਆਗੂਆਂ ਨੂੰ ਆਪਣੀ ਬਧੂਆ ਲੀਡਰਸ਼ਿਪ ਵਾਲੀ ਮਾਨਸਿਕਤਾ ਦੀ ਸਥਿਤੀ ਨੂੰ ਸਪਸ਼ਟ ਕਰਨਾ ਚਾਹੀਦਾ ਹੈ। ਦੋਆਬੇ ਦੇ ਤਿੰਨ ਅਕਾਲੀ ਦਲ ਦੇ ਵਿਧਾਇਕ ਆਦਮਪੁਰ, ਬੰਗਾ ਅਤੇ ਫਿਲੋਰ ਤੋਂ ਜੋ ਅਨੁਸੂਚਿਤ ਜਾਤੀਆਂ ਵਿਚੋਂ ਆਉਂਦੇ ਹਨ ਉਹਨਾਂ ਨੂੰ ਅਕਾਲੀ ਦਲ ਬਾਦਲ ਤੋਂ ਅਸਤੀਫ਼ਾ ਦੇਣਾ ਚਾਹੀਦਾ ਹੈ।