ਪਾਕਿਸਤਾਨ ਅੱਤਵਾਦ ਨੂੰ ਰੋਕੇ, ਤਾਂ ਹੀ ਦੋਸਤੀ ਸੰਭਵ : ਰਾਜਨਾਥ

ਜੰਮੂ — ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤ ਆਪਣੇ ਗੁਆਂਢੀ ਮੁਲਕਾਂ ਨਾਲ ਦੋਸਤਾਨਾ ਸਬੰਧ ਚਾਹੁੰਦਾ ਹੈ। ਪਾਕਿਸਤਾਨ ਨੂੰ ਸਬੰਧ ਸੁਧਾਰਨ ਲਈ ਆਪਣੀ ਜ਼ਮੀਨ ਦੀ ਅੱਤਵਾਦ ਲਈ ਵਰਤੋਂ ਨਾ ਹੋਣ ਦੇਣ ਦੀ ਪਹਿਲ ਕਰਨੀ ਹੋਵੇਗੀ ਤਾਂ ਹੀ ਦੋਸਤੀ ਸੰਭਵ ਹੋਵੇਗੀ। ਉਨ੍ਹਾਂ ਕਿਹਾ ਕਿ ਅਸੀਂ ਸੁਰੱਖਿਆ ਸਮੀਖਿਆ ਤੋਂ ਬਾਅਦ ਹੀ ਜੰਮੂ-ਕਸ਼ਮੀਰ ਵਿਚ ‘ਗੋਲੀਬੰਦੀ’ ਜਾਰੀ ਰੱਖਣ ‘ਤੇ ਫੈਸਲਾ ਕਰਾਂਗੇ। ਓਧਰ ਰੋਹਿੰਗਿਆ ਸ਼ਰਨਾਰਥੀਆਂ ਦੇ ਸਵਾਲ ‘ਤੇ ਰਾਜਨਾਥ ਨੇ ਕਿਹਾ ਕਿ ਉਹ ਮਿਆਂਮਾਰ ਦੇ ਨਾਗਰਿਕ ਹਨ ਅਤੇ ਉਨ੍ਹਾਂ ਨੂੰ ਆਪਣੇ ਦੇਸ਼ ਪਰਤਣਾ ਹੋਵੇਗਾ। ਸਾਰੀਆਂ ਸੂਬਾਈ ਸਰਕਾਰਾਂ ਨੂੰ ਕਿਹਾ ਗਿਆ ਹੈ ਕਿ ਇਨ੍ਹਾਂ ਦਾ ਅਜਿਹਾ ਕੋਈ ਦਸਤਾਵੇਜ਼ ਨਾ ਬਣਾਇਆ ਜਾਵੇ, ਜਿਸ ਨਾਲ ਇਨ੍ਹਾਂ ਨੂੰ ਭਾਰਤੀ ਨਾਗਰਿਕਤਾ ਲੈਣ ‘ਚ ਸਹਾਇਤਾ ਮਿਲੇ।
ਰਾਜਨਾਥ ਨੇ ਦੁਹਰਾਇਆ ਕਿ ਕੇਂਦਰ ਸਰਕਾਰ ਕਸ਼ਮੀਰ ‘ਚ ਬਰਾਬਰ ਵਿਚਾਰਧਾਰਾ ਨਹੀਂ, ਸਗੋਂ ਸਹੀ ਵਿਚਾਰਧਾਰਾ ਵਾਲੇ ਲੋਕਾਂ ਨਾਲ ਗੱਲਬਾਤ ਲਈ ਤਿਆਰ ਹੈ। ਓਧਰ ਸਾਲ 2019 ਦੀਆਂ ਲੋਕ ਸਭਾ ਚੋਣਾਂ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਨੇ ਸਰਹੱਦੀ ਲੋਕਾਂ ਲਈ ਆਪਣਾ ਪਿਟਾਰਾ ਖੋਲ੍ਹ ਕੇ ਉਨ੍ਹਾਂ ਦੇ ਜ਼ਖਮਾਂ ‘ਤੇ ਮੱਲ੍ਹਮ ਲਾਉਣ ਦਾ ਯਤਨ ਕੀਤਾ ਹੈ। ਸਰਹੱਦੀ ਖੇਤਰ ਆਰ. ਐੱਸ. ਪੁਰਾ ‘ਚ ਪਾਕਿਸਤਾਨੀ ਗੋਲਾਬਾਰੀ ਨਾਲ ਪ੍ਰਭਾਵਿਤ ਪਰਿਵਾਰਾਂ ਨੂੰ ਮਿਲਣ ਤੋਂ ਬਾਅਦ ਗ੍ਰਹਿ ਮੰਤਰੀ ਨੇ ਕਿਹਾ ਕਿ ਸਰਹੱਦੀ ਲੋਕਾਂ ਦੀ ਸੁਰੱਖਿਆ ਅਤੇ ਉਨ੍ਹਾਂ ਨੂੰ ਰੋਜ਼ਗਾਰ ਦੇਣ ਲਈ 7 ਬਟਾਲੀਅਨਾਂ ਬਣਨਗੀਆਂ, ਜਿਨ੍ਹਾਂ ਵਿਚੋਂ 2 ਬਟਾਲੀਅਨਾਂ ਸਿਰਫ ਸਰਹੱਦੀ ਨੌਜਵਾਨਾਂ ਦੇ ਲਈ ਹੋਣਗੀਆਂ।
2 ਵੱਖਰੀਆਂ ਮਹਿਲਾ ਬਟਾਲੀਅਨਾਂ ਹੋਣਗੀਆਂ, ਜਿਨ੍ਹਾਂ ਵਿਚੋਂ ਇਕ ਜੰਮੂ ਅਤੇ ਦੂਸਰੀ ਕਸ਼ਮੀਰ ਲਈ ਹੋਵੇਗੀ। ਇਸ ਤੋਂ ਇਲਾਵਾ 5 ਰਿਜ਼ਰਵ ਬਟਾਲੀਅਨਾਂ ਵੀ ਬਣਨਗੀਆਂ ਅਤੇ ਇਨ੍ਹਾਂ ਬਟਾਲੀਅਨਾਂ ਵਿਚ ਸਰਹੱਦੀ ਨੌਜਵਾਨਾਂ ਨੂੰ 60 ਫੀਸਦੀ ਰਿਜ਼ਰਵੇਸ਼ਨ ਹੋਵੇਗੀ। ਕੇਂਦਰ ਸਰਕਾਰ ਸੂਬੇ ਦੇ ਰਿਫਿਊਜੀਆਂ ‘ਤੇ ਵੀ ਮਿਹਰਬਾਨ ਹੋਈ ਹੈ। ਕਸ਼ਮੀਰੀ ਵਿਸਥਾਪਿਤਾਂ ਨੂੰ ਪ੍ਰਤੀ ਮਹੀਨਾ ਹੁਣ 13000 ਰੁਪਏ ਭੱਤਾ ਮਿਲੇਗਾ। ਪੀ. ਓ. ਜੇ. ਕੇ. ਰਿਫਿਊਜੀਆਂ ਲਈ 5.50 ਲੱਖ ਰੁਪਏ ਦੇ ਮੁਆਵਜ਼ੇ ਦਾ ਐਲਾਨ ਹੋਇਆ ਸੀ, ਜਿਸ ਵਿਚੋਂ 12763 ਲੋਕਾਂ ਨੂੰ ਮੁਆਵਜ਼ਾ ਮਿਲ ਚੁੱਕਾ ਹੈ ਅਤੇ ਬਾਕੀਆਂ ਨੂੰ ਜਲਦੀ ਮਿਲੇਗਾ। ਇਸ ਤੋਂ ਇਲਾਵਾ ਵੈਸਟ ਪਾਕਿ ਰਿਫਿਊਜੀਆਂ ਨੂੰ ਵੀ ਮੁਆਵਜ਼ਾ ਮਿਲੇਗਾ ਅਤੇ ਦਿੱਲੀ ਪਹੁੰਚਦੇ ਹੀ ਇਸ ‘ਤੇ ਫੈਸਲਾ ਹੋ ਜਾਵੇਗਾ।
ਮੋਦੀ ਦੀ ਸੁਰੱਖਿਆ ਨੂੰ ਲੈ ਕੇ ਸਰਕਾਰ ਗੰਭੀਰ, ਮਾਓਵਾਦੀਆਂ ਦੀ ਸਰਗਰਮੀ ਸਿਰਫ 10 ਜ਼ਿਲਿਆਂ ‘ਚ : ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਸਰਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਹੈ। ਜੰਮੂ ਵਿਚ ਪ੍ਰੈੱਸ ਕਾਨਫਰੰਸ ਵਿਚ ਮਾਓਵਾਦੀਆਂ ਵਲੋਂ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਹੱਤਿਆ ਦੀ ਤਰਜ਼ ‘ਤੇ ਸ਼੍ਰੀ ਮੋਦੀ ਨੂੰ ਮਾਰਨ ਦੀ ਸਾਜ਼ਿਸ਼ ਦੇ ਸਬੰਧ ਵਿਚ ਪੁੱਛੇ ਗਏ ਸਵਾਲਾਂ ਦੇ ਜਵਾਬ ਵਿਚ ਸ਼੍ਰੀ ਸਿੰਘ ਨੇ ਕਿਹਾ ਕਿ ਸਰਕਾਰ ਉਨ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਹੈ। ਮਾਓਵਾਦੀ ਹਾਰ ਚੁੱਕੇ ਹਨ ਅਤੇ ਆਪਣੀ ਅੰਤਿਮ ਲੜਾਈ ਲੜ ਰਹੇ ਹਨ। ਉਨ੍ਹਾਂ ਦੀ ਸਰਗਰਮੀ ਦੇਸ਼ ਦੇ ਸਿਰਫ 10 ਜ਼ਿਲਿਆਂ ਵਿਚ ਰਹਿ ਗਈ ਹੈ।ਹਾਰ ਚੁੱਕੇ ਹਨ ਅਤੇ ਆਪਣੀ ਅੰਤਿਮ ਲੜਾਈ ਲੜ ਰਹੇ ਹਨ। ਉਨ੍ਹਾਂ ਦੀ ਸਰਗਰਮੀ ਦੇਸ਼ ਦੇ ਸਿਰਫ 10 ਜ਼ਿਲਿਆਂ ਵਿਚ ਰਹਿ ਗਈ ਹੈ।