ਪਟਨਾ : ਗੈਸ ਗੋਦਾਮ ‘ਚ ਅੱਗ ਲੱਗਣ ਤੋਂ ਬਾਅਦ ਬਲਾਸਟ, ਆਸਮਾਨ ‘ਚ ਉੱਡਣ ਲੱਗੇ ਸਲੰਡਰ

ਪਟਨਾ— ਪਟਨਾ ਸ਼ਹਿਰ ਸਥਿਤ ਗੈਸ ਸਲੰਡਰਾਂ ਦੇ ਇਕ ਗੋਦਾਮ ‘ਚ ਭਿਆਨਕ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ। ਮਾਲਸਲਾਮੀ ਥਾਣਾ ਇਲਾਕੇ ਦੇ ਚੈੱਕਪੋਸਟ ਨਜ਼ਦੀਕ ਸ਼ਨੀਵਾਰ ਸਵੇਰੇ ਹੋਈ ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਸਮੇਤ ਐੈੱਨ.ਡੀ.ਐੈੱਫ. ਦੀ ਟੀਮ ਮੌਕੇ ‘ਤੇ ਪਹੁੰਚੀ ਅਤੇ ਕਾਫੀ ਮੁਸ਼ਕਿਲ ਤੋਂ ਬਾਅਦ ਅੱਗ ‘ਤੇ ਕਾਬੂ ਪਾਉਣ ‘ਚ ਸਫਲ ਹੋਏ ਹਨ।
ਗੈਸ ਗੋਦਾਮ ‘ਚ ਲੱਗੀ ਅੱਗ ‘ਚ ਕਈ ਸਲੰਡਰ ਫੱਟ ਗਏ ਅਤੇ ਅੱਗ ਨੇ ਭਿਆਨਕ ਰੂਪ ਲੈ ਲਿਆ ਕਿ ਇਕ-ਇਕ ਕਰਕੇ ਕਈ ਸਲੰਡਰ ਬਲਾਸਟ ਹੋ ਕੇ ਆਸਮਾਨ ‘ਚ ਉੱਡਣ ਲੱਗੇ। ਜਿਸ ਨਾਲ ਇਲਾਕੇ ‘ਚ ਦਹਿਸ਼ਤ ਫੈਲ ਗਈ ਅਤੇ ਨਾਲ ਫਾਇਰ ਬ੍ਰਿਗੇਡ ਦੀਆਂ 6 ਗੱਡੀਆਂ ਸਮੇਤ ਐੈਨ.ਡੀ.ਆਰ.ਐੈੱਫ. ਦੀ ਟੀਮ ਵੀ ਪਹੁੰਚੀ। ਦੋਵਾਂ ਟੀਮਾਂ ਨੇ ਸਥਾਨਕ ਲੋਕਾਂ ਦੀ ਸਖ਼ਤ ਮਹਿਨਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ। ਹਾਦਸਾ ਹੋਰ ਵੀ ਭਿਆਨਕ ਹੋ ਸਕਦਾ ਸੀ ਕਿਉਂਕਿ ਇਸੇ ਇਲਾਕੇ ‘ਚ ਹੀ ਗੈਸ ਗੋਦਾਮ ਨਜ਼ਦੀਕ ਹੀ ਕੈਮੀਕਲ ਗੋਦਾਮ ਹੈ। ਜੇਕਰ ਇਹ ਵੀ ਅੱਗ ਦੀ ਲਪੇਟ ‘ਚ ਆ ਜਾਂਦਾ ਤਾਂ ਨੁਕਸਾਨ ਕਾਫੀ ਜ਼ਿਆਦਾ ਹੋ ਸਕਦਾ ਸੀ।
ਮਿਲੀ ਜਾਣਕਾਰੀ ‘ਚ ਟਰੱਕ ‘ਚ ਗੈਸ ਸਲੰਡਰ ਲੋਡ ਕਰਨ ਤੋਂ ਬਾਅਦ ਹਾਦਸਾ ਹੋਇਆ ਹੈ। ਇਸ ‘ਚ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ।