ਮਾਓਵਾਦੀਆਂ ਨੇ ਬਣਾਈ ਸੀ ਪੀ. ਐੱਮ. ਮੋਦੀ ਨੂੰ ‘ਰਾਜੀਵ ਗਾਂਧੀ’ ਦੀ ਤਰ੍ਹਾਂ ਮਾਰਨ ਦੀ ਯੋਜਨਾ

ਨਵੀਂ ਦਿੱਲੀ— ਭੀਮਾ ਕੋਰੇਗਾਓਂ ‘ਚ ਜਨਵਰੀ ‘ਚ ਹੋਈ ਹਿੰਸਾ ‘ਚ ਪੰਜ ਲੋਕਾਂ ਦੀ ਗ੍ਰਿਫਤਾਰੀ ਤੋਂ ਬਾਅਦ ਹੈਰਾਨ ਕਰਨ ਵਾਲੀ ਜਾਣਕਾਰੀ ਸਾਹਮਣੇ ਆਈ ਹੈ। ਪੁਣੇ ਪੁਲਸ ਨੇ ਸ਼ੁੱਕਰਵਾਰ ਨੂੰ ਅਦਾਲਤ ਨੂੰ ਦੱਸਿਆ ਕਿ ਪਾਬੰਦੀਸ਼ੁਦਾ ਭਾਰਤੀ ਕੰਮਿਊਨਿਟੀ ਪਾਰਟੀ (ਮਾਓਵਾਦੀ) ਨਾਲ ”ਸੰਬੰਧ” ਦੇ ਦੋਸ਼ ‘ਚ ਗ੍ਰਿਫਤਾਰ ਪੰਜ ਵਿਅਕਤੀਆਂ ਚੋਂ ਇਕ ਦੇ ਘਰ ‘ਚ ਕਥਿਤ ਰੂਪ ‘ਚ ਇਕ ਪੱਤਰ ਮਿਲਿਆ ਹੈ। ਜਿਸ ‘ਚ ਇਸ ਗੱਲ ਦਾ ਜ਼ਿਕਰ ਹੈ ਕਿ ਮਾਓਵਾਦੀ ”ਇਕ ਹੋਰ ਰਾਜੀਵ ਗਾਂਧੀ ਕਾਂਡ” ਦੀ ਯੋਜਨਾ ਬਣਾ ਰਹੇ ਹਨ।
ਪ੍ਰੋਕਸੀਸ਼ਨ ਪੱਖ ਨੇ ਅਦਾਲਤ ਨੂੰ ਦੱਸਿਆ ਕਿ ਦਿੱਲੀ ‘ਚ ਰੋਨਾ ਵਿਲਸਨ ਦੇ ਘਰ ਚੋਂ ਚਿੱਠੀ ‘ਚ ਐੈੱਮ-4 ਰਾਈਫਲ ਅਤੇ ਗੋਲੀਆਂ ਖ੍ਰੀਦਣ ਲਈ ਅੱਠ ਕਰੋੜ ਦੀ ਜ਼ਰੂਰਤ ਦੀ ਗੱਲ ਲਿਖੀ ਹੈ। ਨਾਲ ਹੀ ਉਸ ‘ਚ ‘ਇਕ ਹੋਰ ਰਾਜੀਵ ਗਾਂਧੀ ਹੱਤਿਆਕਾਂਡ’ ਦਾ ਜ਼ਿਕਰ ਕੀਤਾ ਗਿਆ ਹੈ।
ਦੋਸ਼ੀ ਦੇ ਘਰ ਬਰਾਮਦ ਚਿੱਠੀ ‘ਚ ਲਿਖਿਆ ਹੈ, ”ਪੀ. ਐੈੱਮ. ਨਰਿੰਦਰ ਮੋਦੀ ਦਾ ਪੂਰੇ ਦੇਸ਼ ‘ਚ ਵਧਦਾ ਦਾਇਰਾ ਸਾਡੀ ਪਾਰਟੀ ਲਈ ਹਰ ਲਿਹਾਜ ‘ਚ ਵੱਡਾ ਖਤਰਾ ਹੈ। ਮੋਦੀ ਲਹਿਰ ਦਾ ਫਾਇਦਾ ਚੁੱਕਦੇ ਹੋਏ ਭਾਜਪਾ ਦੇਸ਼ ਦੇ 15 ਤੋਂ ਵਧ ਸੂਬੇ ‘ਚ ਆਪਣੀ ਸਰਕਾਰ ਬਣਾਉਣ ‘ਚ ਸਫਲ ਰਹੀ ਹੈ। ਅਜਿਹੇ ‘ਚ ਅਸੀਂ ਪੀ.ਐੈੱਮ. ਮੋਦੀ ਦੇ ਖਾਤਮੇ ਨੂੰ ਲੈ ਕੇ ਸਖਤ ਕਦਮ ਚੁੱਕਣੇ ਹੀ ਹੋਣਗੇ। ਅਸੀਂ ਸੋਚ ਰਹੇ ਹਨ ਕਿ ਪੀ. ਐੈੱਮ. ਦੇ ਰੋਡ ਸ਼ੋਅ ਨੂੰ ਟਾਰਗੇਟ ਕੀਤਾ ਜਾ ਸਕਦਾ ਹੈ।”
ਪੁਲਸ ਨੇ ਦਸੰਬਰ ‘ਚ ਐਲਗਾਰ ਪਰਿਸ਼ਦ ਅਤੇ ਇਸ ਤੋਂ ਬਾਅਦ ਜ਼ਿਲੇ ‘ਚ ਭੀਮਾ-ਕੋਰੇਗਾਓਂ ਹਿੰਸਾ ਨਾਲ ਸੰਬੰਧਿਤ ਦਲਿਤ ਕਾਰਜਕਰਤਾ ਸੁਧੀਰ ਧਾਵਲੇ, ਵਕੀਲ ਸੁਰਿੰਦਰ ਗਾਡਲਿੰਗ, ਕਾਰਜਕਰਤਾ ਮਹੇਸ਼ ਰਾਓਤ, ਸ਼ੋਭਾ ਸੇਨ ਅਤੇ ਰੋਨਾ ਵਿਲਸਨ ਨੂੰ ਮੁੰਬਈ, ਨਾਗਪੁਰ ਅਤੇ ਦਿੱਲੀ ਤੋਂ ਗ੍ਰਿਫਤਾਰ ਕੀਤਾ ਸੀ।