ਵਿਜੇਪੁਰਾ— ਭਾਜਪਾ ਦੇ ਆਗੂ ਅਤੇ ਵਿਜੇਪੁਰਾ ਤੋਂ ਵਿਧਾਇਕ ਬੀ. ਪੀ. ਯਤਨਾਲ ਨੇ ਵੀਰਵਾਰ ਨਵੇਂ ਚੁਣੇ ਗਏ ਕੌਂਸਲਰਾਂ ਨੂੰ ਮੁਸਲਮਾਨਾਂ ਲਈ ਨਹੀਂ, ਸਗੋਂ ਸਿਰਫ ਹਿੰਦੂਆਂ ਲਈ ਕੰਮ ਕਰਨ ਦਾ ਸੱਦਾ ਦੇ ਕੇ ਇਕ ਨਵਾਂ ਵਿਵਾਦ ਖੜ੍ਹਾ ਕਰ ਦਿੱਤਾ ਹੈ। ਉਨ੍ਹਾਂ ਦੇ ਇਸ ਬਿਆਨ ਦੀ ਚਾਰੇ ਪਾਸਿਓਂ ਆਲੋਚਨਾ ਹੋ ਰਹੀ ਹੈ। ਉਨ੍ਹਾਂ ਸ਼ਿਵਾਜੀ ਦੀ ਜਯੰਤੀ ਦੇ ਮੌਕੇ ‘ਤੇ ਆਯੋਜਿਤ ਇਕ ਪ੍ਰੋਗਰਾਮ ਦੌਰਾਨ ਉਕਤ ਸ਼ਬਦ ਬੋਲੇ। ਉਨ੍ਹਾਂ ਕਿਹਾ ਕਿ ਮੈਂ ਹਿੰਦੂਆਂ ਦੀਆਂ ਵੋਟਾਂ ਨਾਲ ਚੋਣ ਜਿੱਤਿਆ ਹਾਂ, ਮੁਸਲਮਾਨਾਂ ਦੀਆਂ ਵੋਟਾਂ ਨਾਲ ਨਹੀਂ। ਮੈਂ ਆਪਣੇ ਦਫਤਰ ਦੇ ਸਾਹਮਣੇ ਬੁਰਕਾ ਪਾਈ ਕਿਸੇ ਔਰਤ ਜਾਂ ਵੱਡੀ ਦਾੜ੍ਹੀ ਵਾਲੇ ਕਿਸੇ ਵਿਅਕਤੀ ਨੂੰ ਆਉਣ ਦੀ ਆਗਿਆ ਨਹੀਂ ਦਿੱਤੀ ਹੈ।