ਪੀ.ਐੈੱਮ. ਮੋਦੀ ਨਾਲ ਅਕਾਲੀ ਦਲ ਵਫ਼ਦ ਦੀ ਮੁਲਾਕਾਤ ਤੋਂ ਬਾਅਦ ਹਰਸਿਮਰਤ ਦਾ ਬਿਆਨ

ਨਵੀਂ ਦਿੱਲੀ— ਪ੍ਰਧਾਨ ਮੰਤਰੀ ਮੋਦੀ ਨਾਲ ਅਕਾਲੀ ਦਲ ਵਫ਼ਦ ਦੀ ਮੁਲਾਕਾਤ ਤੋਂ ਬਾਅਦ ਹਰਸਿਮਰਤ ਕੌਰ ਦਾ ਹਾਲ ਹੀ ‘ਚ ਬਿਆਨ ਆਇਆ, ਜਿਸ ‘ਚ ਉਨ੍ਹਾਂ ਨੇ ਪੰਥਕ ਅਤੇ ਕਿਸਾਨਾਂ ਦੇ ਮੁੱਦਿਆਂ ‘ਤੇ ਹੋਈ ਇਸ ਮੁਲਾਕਾਤ ਬਾਰੇ ਦੱਸਿਆ। ਉਨ੍ਹਾਂ ਨੇ ਕਿਹਾ ਅਸੀਂ ਲੰਗਰ ਤੋਂ ਜੀ.ਐੈੱਸ.ਟੀ. ਹਟਾਉਣ ‘ਤੇ ਅਤੇ ਗੰਨਾ ਕਿਸਾਨਾਂ ਨੂੰ 8 ਹਜ਼ਾਰ ਕਰੋੜ ਦੇਣ ਬਾਰੇ ਪੀ. ਐੈੱਮ. ਮੋਦੀ ਦਾ ਧੰਨਵਾਦ ਕੀਤਾ ਹੈ। ਇਸ ਤੋਂ ਇਲਾਵਾ ਮੁਲਾਕਾਤ ‘ਚ ਕਈ ਹੋਰ ਖਾਸ ਮੁੱਦਿਆਂ ‘ਤੇ ਚਰਚਾ ਵੀ ਕੀਤੀ ਗਈ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਅਵਤਾਰ ਸਾਲ ਪੂਰੇ ਦੇਸ਼ ‘ਚ ਮਨਾਉਣ ਦੀ ਗੱਲ ਰੱਖੀ ਗਈ। ਇਸ ਤੋਂ ਇਲਾਵਾ ਜੇਲਾਂ ‘ਚ ਬੰਦ ਸਿੱਖ ਕੈਦੀਆਂ ਦੀ ਰਿਹਾਈ, ਪੈਟਰੋਲ ਅਤੇ ਡੀਜਲ ਤੋਂ ਜੀ.ਐੈੱਸ.ਟੀ. ਹਟਾਉਣ ਅਤੇ ਕਿਸਾਨਾਂ ਅਤੇ ਦਲਿਤਾਂ ਦੇ ਮੁੱਦਿਆਂ ਨੂੰ ਵੀ ਚੁੱਕਿਆ ਗਿਆ।
ਦੱਸਣਾ ਚਾਹੁੰਦੇ ਹਾਂ ਕਿ ਇਸ ਮੁਲਾਕਾਤ ‘ਚ ਸੁਖਬੀਰ ਬਾਦਲ, ਹਰਸਿਮਰਤ ਕੌਰ, ਲੋਂਗੋਵਾਲ, ਜੀ. ਕੇ ਢੀਂਡਸਾ ਸਮੇਤ ਕਈ ਅਕਾਲੀ ਨੇਤਾ ਸ਼ਾਮਲ ਹੋਏ।