ਜਨਤਕ ਵੰਡ ਪ੍ਰਣਾਲੀ ਨੂੰ ਮਜਬੂਤ ਬਣਾਵੇਗੀ ਪੰਜਾਬ ਸਰਕਾਰ : ਭਾਰਤ ਭੂਸ਼ਣ ਆਸ਼ੂ

ਪੰਜਾਬ ਵਿੱਚ ਨਵੇਂ ਡਿਪੂ ਅਲਾਟ ਕਰਨ ਲਈ ਛੇਤੀ ਕੱਢੇ ਜਾਣਗੇ ਇਸ਼ਤਿਹਾਰ
ਖੁਰਾਕ ਸਪਲਾਈ ਮੰਤਰੀ ਨੇ ਵਿਭਾਗ ਦੇ ਨਵੇਂ ਨਿਯੁਕਤ ਕੀਤੇ 33 ਅਧਿਕਾਰੀਅ” ਤੇ ਕਰਮਚਾਰੀਅ” ਨੂੰ ਸੌਂਪੇ ਨਿਯੁਕਤੀ ਪੱਤਰ
ਚੰਡੀਗੜ : ਖੁਰਾਕ ਸਪਲਾਈ ਤੇ ਉਪਭੋਗਤਾ ਮਾਮਲਿਅ” ਦੇ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਰਾਜ ਵਿੱਚ ਜਨਤਕ ਵੰਡ ਪ੍ਰਣਾਲੀ ਨੂੰ ਮਜਬੂਤ ਕਰਨ ਦੇ ਲਈ ਖੁਰਾਕ ਸਪਲਾਈ ਵਿਭਾਗ ਡਿਪੋ ਅਲਾਟ ਕਰਨ ਲਈ ਬਹੁਤ ਜਲਦ ਇਸ਼ਤਿਹਾਰ ਕੱਡਣ ਜਾ ਰਿਹਾ ਹੈ। ਉਹਨਾਂ ਕਿਹਾ ਕਿ ਰਾਜ ਵਿੱਚ ਕਣਕ ਅਤੇ ਹੋਰ ਉਤਪਾਦਾਂ ਦੀ ਸਹੀ ਵੰਡ ਨੂੰਯਕੀਨੀ ਬਨਾਉਣ ਲਈ ਜਰੂਰੀ ਹੈ ਕਿ ਹਰ ਪਿੰਡ ਵਿੱਚ ਇੱਕ ਸਹੀ ਮੁੱਲ ਦੀ ਦੁਕਾਨ/ਡਿਪੂ ਹੇਵੇ। ਇਸ ਸਹੀ ਮੁੱਲ ਦੀ ਦੁਕਾਨ ਖੋਲਣ ਦੇ ਲਈ ਨਿਯਮ ਅਤੇ ਸ਼ਰਤਾਂ ਸੋਧ ਕੇ ਹੋਰ ਆਕਰਸ਼ਕ ਬਣਾ ਰਹੇ ਹਨ। ਸ਼੍ਰੀ ਆਸ਼ੂ ਨੇ ਕਿਹਾ ਕਿ ਰਾਜ ਸਰਕਾਰ ਨੇ 2016 ਤੱਕ ਦੇ ਡਿਪੂ ਹੋਲਡਰਾਂ ਦੇ ਭੁਗਤਾਨ ਨੂੰ ਮਨਜੂਰੀ ਦੇ ਦਿੱਤੀ ਹੈ ਅਤੇ ਬਾਕੀ ਭੁਗਤਾਨ ਵੀ ਛੇਤੀ ਕਰ ਦਿੱਤਾ ਜਾਵੇਗਾ।
ਉਹ ਅੱਜ ਅਨਾਜ ਭਵਨ, ਚੰਡੀਗੜ• ਵਿਖੇ ਵਿਭਾਗ ਦੇ 33 ਅਧਿਕਾਰੀਅ” ਤੇ ਕਰਮਚਾਰੀਅ” ਨੂੰ ਦਿੱਤੇ ਨਿਯੁਕਤੀ ਪੱਤਰ ਦੇਣ ਲਈ ਆਯੋਜਿਤ ਕੀਤੇ ਸਮਾਰੋਹ ਨੂੰ ਸੰਬੋਧਿਤ ਕਰ ਰਹੇ ਸਨ। ਇਸ ਦੌਰਾਨ ਉਹਨ” ਨਾਲ ਪਨਸਪ ਦੇ ਚੈਅਰਮੈੱਨ ਰਿਟਾਇਰਡ ਆਈ.ਏ.ਐੱਸ. ਅਧਿਕਾਰੀ ਸ੍ਰੀ ਵਾਈ.ਐੱਸ ਰਾਤਰਾ, ਖੁਰਾਕ ਸਪਲਾਈ ਤੇ ਉਪਭੋਗਤਾ ਮਾਮਲਿਅ” ਦੇ ਪ੍ਰਿੰਸੀਪਲ ਸਚਿਵ ਸ੍ਰੀ ਕੇ.ਏ.ਪੀ.ਸਿਨਹਾ, ਡਾਇਰੈਕਟਰ ਸ੍ਰੀਮਤੀ ਅਨੰਦਿਤਾ ਮਿੱਤਰਾ ਤੇ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।
ਉਹਨ” ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਘਰ-ਘਰ ਰੋਜ਼ਗਾਰ ਦੇਣ ਦੇ ਵਾਅਦਿਅ” ‘ਤੇ ਖਰੀ ਉੱਤਰੀ ਹੈ ਅਤੇ ਲਗਾਤਾਰ ਹੀ ਸਰਕਾਰੀ ਵਿਭਾਗ” ਵਿੱਚ ਖਾਲੀ ਪਈਅ” ਪੋਸਟ” ਨੂੰ ਭਰਨ ਦਾ ਕੰਮ ਜਾਰੀ ਹੈ। ਇਸ ਤੋਂ ਇਲਾਵਾ ਵੱਡੇ ਪੱਧਰ ‘ਤੇ ਰੁਜ਼ਗਾਰ ਮੇਲੇ ਲਗਾ ਕੇ ਵੀ ਨੌਜਵਾਨ” ਨੂੰ ਰੁਜ਼ਗਾਰ ਦਿੱਤਾ ਜਾ ਰਿਹਾ ਹੈ।
ਇਸ ਦੌਰਾਨ ਸ੍ਰੀ ਆਸ਼ੂ ਨੇ 14 ਸੀ.ਏ., ਇੱਕ ਆਈ.ਟੀ. ਮੈਨੇਜਰ, 3 ਡਾਟਾ ਐਂਟਰੀ ਆਪਰੇਟਰ”, 15 ਲੀਗਲ ਐਡਵਾਈਜਰ” ਨੂੰ ਨਿਯੁਕਤੀ ਪੱਤਰ ਸੌਂਪੇ। ਉਹਨ” ਨੇ ਸਾਰੇ ਨਵ ਨਿਯੁਕਤ ਅਧਿਕਾਰੀਅ” ਤੇ ਕਰਮਚਾਰੀਅ” ਨੂੰ ਵਧਾਈ ਦਿੰਦੇ ਹੋਏ ਉਹਨ” ਨੂੰ ਈਮਾਨਦਾਰੀ ਤੇ ਮਿਹਨਤ ਨਾਲ ਵਿਭਾਗ ਵਿੱਚ ਕੰਮ ਕਰਨ ਲਈ ਕਿਹਾ। ਉਹਨ” ਕਿਹਾ ਕਿ ਵਿਭਾਗ ਵਿੱਚ ਖਾਲੀ ਪਈਅ” ਇਹਨ” ਪੋਸਟ” ਕਰਕੇ ਕੰਮ ਪ੍ਰਭਾਵਿਤ ਹੋ ਰਿਹਾ ਸੀ ਕਿਉਂਕਿ ਸਾਰਾ ਕੰਮ ਟੈਕਨੀਕਲ ਸੀ। ਇਹਨ” ਪੋਸਟ” ਨੂੰ ਭਰਨ ਦੀ ਜ਼ਰੂਰਤ ਸੀ। ਉਹਨ” ਨੂੰ ਉਮੀਦ ਹੈ ਕਿ ਇਹ ਪੋਸਟ” ਭਰਨ ਨਾਲ ਵਿਭਾਗ ਹੋਰ ਮਜਬੂਤੀ ਨਾਲ ਕੰਮ ਕਰੇਗਾ।