ਜਬਲਪੁਰ ‘ਚ ਹਾਰਦਿਕ ਪਟੇਲ ਦੀ ਗੱਡੀ ‘ਤੇ ਹੋਇਆ ਪੱਥਰਾਅ

ਜਬਲਪੁਰ— ਗੁਜਰਾਤ ਦੇ ਪਾਟੀਦਾਰ ਨੇਤਾ ਹਾਰਦਿਕ ਪਟੇਲ ਪਨਾਗਰ ‘ਚ ਆਯੋਜਿਤ ਸਭਾ ‘ਚ ਸ਼ਾਮਲ ਹੋਣ ਜਾ ਰਹੇ ਸਨ। ਇਸ ਦੌਰਾਨ ਆਗਾ ਚੌਕ ‘ਤੇ ਉਨ੍ਹਾਂ ਦੀ ਗੱਡੀ ‘ਤੇ ਅੰਡੇ ਸੁੱਟੇ ਗਏ। ਜਾਣਕਾਰੀ ਮੁਤਾਬਕ ਬਾਈਕ ਸਵਾਰ ਦੋ ਵਿਅਕਤੀ ਰਸਤੇ ‘ਚ ਆਏ ਅਤੇ ਕਾਰ ‘ਚ ਜਿਸ ਪਾਸੇ ਹਾਰਦਿਕ ਬੈਠੇ ਸਨ, ਉਸ ਵੱਲ ਅੰਡੇ ਸੁੱਟਣ ਲੱਗੇ। ਇਸ ਦੇ ਬਾਅਦ ਬਾਈਕ ਸਵਾਰ ਵਿਅਕਤੀ ਫਰਾਰ ਹੋ ਗਏ। ਉਨ੍ਹਾਂ ਦੀ ਗੱਡੀ ‘ਤੇ ਨੰਬਰ ਵੀ ਨਹੀਂ ਲਿਖਿਆ ਸੀ। ਜਦੋਂ ਉਨ੍ਹਾਂ ਦੀ ਗੱਡੀ ਆਧਾਰਤਾਲ ਤੋਂ ਅੱਗੇ ਵਧੀ ਤਾਂ ਗੱਡੀ ‘ਤੇ ਪੱਥਰ ਵੀ ਸੁੱਟੇ ਗਏ। ਪਨਾਗਰ ‘ਚ ਵੀ ਕਾਰ ‘ਤੇ ਪੱਥਰਾਅ ਹੋਇਆ। ਸਕੂਲ ਦੇ ਅੰਦਰ ਪੱਥਰ ਸੁੱਟਣ ਵਾਲੇ ਛੁੱਪੇ ਹੋਏ ਸਨ। ਪੁਲਸ ਨੇ ਦੋ ਵਿਅਕਤੀਆਂ ਨੂੰ ਹਿਰਾਸਤ ‘ਚ ਲਿਆ ਹੈ। ਇਸ ਦੌਰਾਨ ਐਨ.ਐਚ 75 ‘ਤੇ ਕੁਝ ਦੇਰ ਲਈ ਜ਼ਾਮ ਲੱਗ ਗਿਆ। ਕਿਸਾਨ ਨੇਤਾਵਾਂ ਨੇ ਵੀ ਵਿਰੋਧ ਪ੍ਰਦਰਸ਼ਨ ਕੀਤਾ। ਕਾਂਗਰਸ ਨੇ ਪੱਥਰਾਅ ਅਤੇ ਅੰਡੇ ਸੁੱਟਣ ਦਾ ਭਾਜਪਾ ‘ਤੇ ਦੋਸ਼ ਲਗਾਇਆ ਹੈ।