ਨਵੀਂ ਦਿੱਲੀ— ਲੋਕਸਭਾ ਪ੍ਰਧਾਨ ਸੁਮਿਤਰਾ ਮਹਾਜਨ ਨੇ YSR ਕਾਂਗਰਸ ਦੇ 5 ਸੰਸਦ ਮੈਬਰਾਂ ਦਾ ਅਸਤੀਫਾ ਸਵੀਕਾਰ ਕਰ ਲਿਆ ਹੈ। YSR ਕਾਂਗਰਸ ਦੇ 5 ਸੰਸਦ ਮੈਬਰਾਂ ਨੇ 6 ਅਪ੍ਰੈਲ ਨੂੰ ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਦਰਜਾ ਦਿੱਤੇ ਜਾਣ ਦੀ ਮੰਗ ਨੂੰ ਲੈ ਕੇ ਲੋਕਸਭਾ ਤੋਂ ਅਸਤੀਫਾ ਦੇ ਦਿੱਤਾ ਸੀ ਪਰ ਲੋਕਸਭਾ ਪ੍ਰਧਾਨ ਸੁਮਿਤਰਾ ਮਹਾਜਨ ਨੇ ਉਨ੍ਹਾਂ ਦੀ ਅਸਤੀਫਾ ਸਵੀਕਾਰ ਨਹੀਂ ਕੀਤਾ ਸੀ। ਉਨ੍ਹਾਂ ਨੇ ਪੰਜ ਸੰਸਦ ਮੈਬਰਾਂ ਤੋਂ ਆਪਣੇ ਫੈਸਲੇ ‘ਤੇ ਫਿਰ ਤੋਂ ਵਿਚਾਰ ਕਰਨ ਦੀ ਅਪੀਲ ਕੀਤੀ। ਅਸਤੀਫਾ ਸੌਂਪਣ ਵਾਲਿਆਂ ‘ਚ ਵਾਈ.ਵੀ ਸ਼ੁਭਾ ਰੇਡੀ, ਮਿਥੁਨ ਰੇਡੀ, ਵਾਈ.ਐਸ ਅਵਿਨਾਸ਼ ਰੇਡੀ, ਵੀ.ਵੀ ਪ੍ਰਸਾਦਰਾਵ ਅਤੇ ਸਦਨ ‘ਚ ਪਾਰਟੀ ਦੇ ਨੇਤਾ ਐਮ ਰਾਜਮੋਹਨ ਸ਼ਾਮਲ ਹਨ।
ਇਸ ਤੋਂ ਪਹਿਲੇ YSR ਦੇ ਇਹ ਸਾਰੇ ਸੰਸਦ ਮੈਂਬਰ ਲੋਕਸਭਾ ਤੋਂ ਜਲਦ ਤੋਂ ਜਲਦੀ ਆਪਣਾ ਅਸਤੀਫਾ ਮਨਜ਼ੂਰ ਕਰਨ ਦੀ ਮੰਗ ਕਰ ਰਹੇ ਸਨ ਤਾਂ ਜੋ ਉਨ੍ਹਾਂ ਦੀ ਸੀਟਾਂ ‘ਤੇ ਫਿਰ ਤੋਂ ਚੋਣਾਂ ਹੋ ਸਕਣ ਪਰ ਇਨ੍ਹਾਂ ਸੀਟਾਂ ‘ਤੇ ਉਪ ਚੋਣਾਂ ਨਹੀਂ ਹੋ ਸਕਦੀਆਂ। ਜੇਕਰ ਇਨ੍ਹਾਂ ਸੰਸਦ ਮੈਬਰਾਂ ਦਾ ਅਸਤੀਫਾ 3 ਜੂਨ ਤੋਂ ਪਹਿਲੇ ਸਵੀਕਾਰ ਕੀਤਾ ਜਾਂਦਾ ਤਾਂ ਉਪ ਚੋਣਾਂ ਸੰਭਵ ਸੀ। ਲੋਕਸਭਾ ਚੋਣਾਂ ‘ਚ ਇਕ ਸਾਲ ਤੋਂ ਘੱਟ ਰਹਿਣ ‘ਤੇ ਉਪ ਚੋਣਾਂ ਦਾ ਪ੍ਰਬੰਧ ਨਹੀਂ ਹੈ। ਚੋਣ ਕਮਿਸ਼ਨ ਮੁਤਾਬਕ ਜਿਸ ਦਿਨ ਸਪੀਕਰ ਅਸਤੀਫਾ ਸਵੀਕਾਰ ਕਰੇਗੀ ਉਹ ਉਸੀ ਦਿਨ ਤੋਂ ਪ੍ਰਭਾਵੀ ਮੰਨਿਆ ਜਾਵੇਗਾ। ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਰਾਜ ਦੇ ਦਰਜੇ ਦਾ ਮਾਮਲਾ ਅਹਿਮ ਰਾਜਨੀਤਿਕ ਮੁੱਦਾ ਬਣ ਗਿਆ। ਰਾਜ ਦੀ ਸੱਤਾਰੂੜ ਤੇਲੁਗੂ ਦੇਸ਼ ਪਾਰਟੀ ਨੇ ਤਾਂ ਇਸ ਮਾਮਲੇ ‘ਤੇ ਬੀ.ਜੇ.ਪੀ ਨਾਲ ਗਠਜੋੜ ਵੀ ਤੋੜ ਲਿਆ ਹੈ।