‘ਇਕ ਰਾਸ਼ਟਰ, ਇਕ ਚੋਣ’ ਲਈ ਤਿਆਰ ਹਾਂ ਅਸੀਂ : ਅਖਿਲੇਸ਼ ਯਾਦਵ

ਲਖਨਊ— ਯੂ.ਪੀ. ‘ਚ ਕੈਰਾਨਾ ਅਤੇ ਨੂਰਪੁਰ ਉਪਚੋਣਾਂ ਦੇ ਨਤੀਜੇ ਨਾਲ ਉਤਸ਼ਾਹਿਤ ਸਮਾਜਵਾਦੀ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਖਿਲੇਸ਼ ਯਾਦਵ ਨੇ ਕਿਹਾ ਹੈ ਕਿ ਉਹ ‘ਇਕ ਦੇਸ਼, ਇਕ ਚੋਣ’ ਲਈ ਤਿਆਰ ਹਨ। ਜੇਕਰ ਚੋਣ ਕਮਿਸ਼ਨ 2019 ਦੇ ਲੋਕਸਭਾ ਚੋਣਾਂ ਨਾਲ ਹੀ ਯੂ.ਪੀ. ‘ਚ ਵਿਧਾਨਸਭਾ ਚੋਣਾਂ ਵੀ ਕਰਵਾਉਣਾ ਚਾਹੁੰਦਾ ਹੈ ਤਾਂ ਉਨ੍ਹਾਂ ਦੀ ਪਾਰਟੀ ਉਸ ਪਹਿਲ ਦਾ ਸਵਾਗਤ ਕਰੇਗੀ ਅਤੇ ਪਾਰਟੀ ਦੇ ਵਰਕਰ ਇਸ ਲਈ ਤਿਆਰ ਹਨ।
ਕੈਰਾਨਾ ਅਤੇ ਨੂਰਪੁਰ ਉਪਚੋਣਾਂ ‘ਚ ਜਿੱਤਣ ਵਾਲੇ ਉਮੀਦਵਾਰਾਂ ਨਾਲ ਮੁਲਾਕਾਤ ਤੋਂ ਬਾਅਦ ਅਖਿਲੇਸ਼ ਨੇ ਐੈੱਸ.ਪੀ. ਦੇ ਪ੍ਰਦੇਸ਼ ਕਾਰਜਕਾਲ ‘ਚ ਪ੍ਰੈੱਸ ਕਾਨਫਰੰਸ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ‘ਚ ਉਨ੍ਹਾਂ ਨੇ ਕਿਹਾ ਕਿ 2019 ਦੀਆਂ ਲੋਕਸਭਾ ਚੋਣਾਂ ਤੋਂ ਪਹਿਲਾਂ ਕੋਈ ਚੋਣਾਂ ਨਹੀਂ ਹੋਈਆਂ ਸਨ। ਜਿਨਾਂ ਸੀਟਾਂ ‘ਤੇ ਉਪਚੋਣਾਂ ਹੋਈਆਂ ਹਨ। ਉਸ ਤੋਂ ਸਾਫ ਹੋ ਗਿਆ ਕਿ ਲੋਕ ਭਾਰਤੀ ਜਨਤਾਪਾਰਟੀ (ਭਾਜਪਾ) ਦੀ ਨੀਤੀਆਂ ਤੋਂ ਪਰੇਸ਼ਾਨ ਹੋ ਗਏ ਹਨ।
ਅਖਿਲੇਸ਼ ਨੇ ਕੈਰਾਨਾ ਉਪਚੋਣਾਂ ‘ਚ ਜੇਤੂ ਸਾਂਸਦ ਤਬੱਸੁਮ ਅਤੇ ਨੂਰਪੁਰ ਚੋਂ ਜੇਤੂ ਵਿਧਾਇਕ ਨਈਮੁਲ ਹਸਨ ਨੂੰ ਵਧਾਈ ਵੀ ਦਿੱਤੀ। ਉਨ੍ਹਾਂ ਨੇ ਕਿਹਾ ਹੈ ਕਿ ਕੈਰਾਨਾ ਅਤੇ ਨੂਰਪੁਰ ਉਪਚੋਣਾਂ ਬਹੁਤ ਹੀ ਮਹੱਤਵਪੂਰਨ ਸਨ। ਇਸ ‘ਚ ਜਨਤਾ, ਕਿਸਾਨ ਅਤੇ ਗਰੀਬਾਂ ਦੇ ਫੈਸਲੇ ਨਾਲ ਸਮਾਜਿਕਤਾ, ਏਕਤਾ ਅਤੇ ਭਾਈਚਾਰੇ ਦਾ ਸੰਦੇਸ਼ ਦਿੱਤਾ ਹੈ। ਕਿਸਾਨ ਜੋ ਮੌਜ਼ੂਦ ਸਰਕਾਰ ‘ਚ ਸਭ ਤੋਂ ਵਧ ਪਰੇਸ਼ਾਨ ਹਨ। ਉਸ ਨੇ ਸੰਗਠਿਤ ਹੋ ਕੇ ਭਾਜਪਾ ਨੂੰ ਜਵਾਬ ਦਿੱਤਾ। ਹੁਣ ਸੱਤਾ ‘ਚ ਬੈਠੇ ਲੋਕਾਂ ਨੂੰ ਸੋਚਨਾ ਹੈ ਕਿ ਕਿਸਾਨ ਅਤੇ ਗਰੀਬਾਂ ਦੀ ਜ਼ਿੰਦਗੀ ਕਿੰਨੀ ਬਿਹਤਰ ਹੋਈ ਹੈ।