ਨਵੀਂ ਦਿੱਲੀ— ਕਾਂਗਰਸ ਨੇਤਾ ਸ਼ਸ਼ੀ ਥਰੂਰ ਦੀਆਂ ਮੁਸ਼ਕਿਲਾਂ ਵਧ ਸਕਦੀਆਂ ਹਨ। ਦੱਸਣਾ ਚਾਹੁੰਦੇ ਹਾਂ ਕਿ ਉਨ੍ਹਾਂ ਦੀ ਪਤਨੀ ਸੁਨੰਦਾ ਪੁਸ਼ਕਰ ਦੀ ਮੌਤ ਦੇ ਮਾਮਲੇ ‘ਚ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਉਸ ਨੂੰ ਦੋਸ਼ੀ ਮੰਨਿਆ ਹੈ। ਕੋਰਟ ਨੇ ਸੰਮਨ ਜਾਰੀ ਕਰਕੇ 7 ਜੁਲਾਈ ਨੂੰ ਪੇਸ਼ ਹੋਣ ਦਾ ਆਦੇਸ਼ ਦਿੱਤਾ ਹੈ। ਸੂਤਰਾਂ ਵੱਲੋਂ ਮਿਲੀ ਜਾਣਕਾਰੀ ‘ਚ ਕੋਰਟ ਨੇ ਚਾਰਜਸ਼ੀਟ ਦੇ ਆਧਾਰ ‘ਤੇ ਥਰੂਰ ਨੂੰ ਆਤਮਹੱਤਿਆ ਲਈ ਉਕਸਾਉਣ ਦਾ ਦੋਸ਼ੀ ਮੰਨਦੇ ਹੋਏ ਆਦੇਸ਼ ਜਾਰੀ ਕੀਤਾ ਹੈ।
ਕਾਂਗਰਸ ਨੇਤਾ ਸ਼ਸ਼ੀ ਥਰੂਰ ‘ਤੇ ਟ੍ਰਾਇਲ ਸ਼ੁਰੂ ਹੋਵੇਗਾ ਅਤੇ ਉਨ੍ਹਾਂ ਨੂੰ 7 ਜੁਲਾਈ ਨੂੰ ਕੋਰਟ ‘ਚ ਪੇਸ਼ ਹੋਣਾ ਹੋਵੇਗਾ। ਦੱਸਣਾ ਚਾਹੁੰਦੇ ਹਾਂ ਕਿ ਮੰਗਲਵਾਰ ਨੂੰ ਦਿੱਲੀ ਪੁਲਸ ਨੇ 300 ਪੰਨਿਆਂ ਦੀ ਚਾਰਜਸ਼ੀਟ ਕੋਰਟ ‘ਚ ਦਾਇਰ ਕੀਤੀ ਸੀ, ਜਿਸ ਦੇ ਆਧਾਰ ‘ਤੇ ਕੋਰਟ ਨੇ ਥਰੂਰ ਨੂੰ ਦੋਸ਼ੀ ਮੰਨਿਆ। ਇਸ ਮਾਮਲੇ ‘ਚ ਕਈ ਵਾਰ ਕਾਂਗਰਸ ਨੇਤਾ ਨੂੰ ਦਿੱਲੀ ਪੁਲਸ ਲੰਬੀ ਪੁੱਛਗਿਛ ਵੀ ਕਰ ਚੁੱਕੀ ਹੈ। ਕੋਰਟ ਨੇ ਇਹ ਵੀ ਕਿਹਾ ਹੈ ਕਿ ਸੁਨੰਦਾ ਪੁਸ਼ਕਰ ਦੀ ਮੌਤ ਮਾਮਲੇ ‘ਚ ਥਰੂਰ ‘ਤੇ ਕੇਸ ਚਲਾਉਣ ਦੇ ਪੁਖਤਾ ਸਬੂਤ ਮੌਜ਼ੂਦ ਹਨ।