BJP ਨੂੰ ਸਮਥਰਨ ਦੇਣ ਲਈ ਬਾਬਾ ਰਾਮਦੇਵ ਨਾਲ ਅਮਿਤ ਸ਼ਾਹ ਨੇ ਕੀਤੀ ਮੁਲਾਕਾਤ

ਨਵੀਂ ਦਿੱਲੀ— ਬੀ.ਜੇ.ਪੀ ਨੂੰ ਸਮਰਥਨ ਦੇਣ ਲਈ ਸੰਪਰਕ ਮੁਹਿੰਮ ਤਹਿਤ ਬੀ.ਜੇ.ਪੀ ਪ੍ਰਧਾਨ ਅਮਿਤ ਸ਼ਾਹ ਨੇ ਸੋਮਵਾਰ ਨੂੰ ਯੋਗ ਗੁਰੂ ਬਾਬਾ ਰਾਮਦੇਵ ਨਾਲ ਦਿੱਲੀ ‘ਚ ਸਥਿਤ ਉਨ੍ਹਾਂ ਦੇ ਫਾਰਮ ਹਾਊਸ ‘ਤੇ ਮੁਲਾਕਾਤ ਕੀਤੀ। ਅਮਿਤ ਸ਼ਾਹ ਨੇ ਬਾਬਾ ਰਾਮਦੇਵ ਤੋਂ ਪਾਰਟੀ ‘ਚ ਸਮਰਥਨ ਦੇਣ ਦੀ ਅਪੀਲ ਕੀਤੀ। ਬਾਬਾ ਰਾਮਦੇਵ ਬੀ.ਜੇ.ਪੀ ਦੇ ਸਮਰਥਕ ਰਹੇ ਹਨ। 2014 ‘ਚ ਵੀ ਬਾਬਾ ਰਾਮਦੇਵ ਨੇ ਮੋਦੀ ਅਤੇ ਬੀ.ਜੇ.ਪੀ ਲਈ ਵੋਟ ਦੇਣ ਲਈ ਅਪੀਲ ਕੀਤੀ ਸੀ।
ਮੋਦੀ ਸਰਕਾਰ ਦੇ ਚਾਰ ਸਾਲ ਪੂਰੇ ਹੋਣ ‘ਤੇ ਬੀ.ਜੇ.ਪੀ ਪ੍ਰਧਾਨ ਅਮਿਤ ਸ਼ਾਹ ਨੇ 29 ਮਈ ਨੂੰ ਪਾਰਟੀ ਨੂੰ ਸਮਰਥਨ ਲਈ ਸੰਪਰਕ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਇਸ ਮੁਹਿੰਮ ਤਹਿਤ ਬੀ.ਜੇ.ਪੀ ਪ੍ਰਧਾਨ ਦੇਸ਼ ਦੀਆਂ 50 ਵੱਡੀ ਹਸਤੀਆਂ ਨਾਲ ਮਿਲਣਗੇ। ਇਸ ਦੇ ਇਲਾਵਾ ਕੇਂਦਰੀ ਮੰਤਰੀ ਰਾਜਾਂ ਦੇ ਮੁੱਖਮੰਤਰੀ ਅਤੇ ਉਪ-ਮੁੱਖਮੰਤਰੀ ਸਮੇਤ ਪਾਰਟੀ ਦੇ 4000 ਸੀਨੀਅਰ ਵਰਕਰ ਮੋਦੀ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਦੱਸਣ ਲਈ 1 ਲੱਖ ਤੋਂ ਜ਼ਿਆਦਾ ਪ੍ਰਸਿੱਧ ਵਿਅਕਤੀਆਂ ਨਾਲ ਮੁਲਾਕਾਤ ਕਰਨਗੇ।
ਸਭ ਤੋਂ ਪਹਿਲੇ ਅਮਿਤ ਸ਼ਾਹ ਨੇ ਗੁਰੂਗ੍ਰਾਮ ਜਾ ਕੇ ਸਾਬਕਾ ਸੈਨਾ ਦਲਬੀਰ ਸਿੰਘ ਸੁਹਾਗ ਨਾਲ ਮੁਲਾਕਾਤ ਕੀਤੀ ਸੀ। ਉਸ ਦੇ ਬਾਅਦ ਸੁਭਾਸ਼ ਕਸ਼ਯਪ ਨਾਲ ਉਨ੍ਹਾਂ ਦੇ ਘਰ ਜਾ ਕੇ ਮਿਲੇ ਸਨ ਅਤੇ ਫਿਰ ਸਾਬਕਾ ਕ੍ਰਿਕਟਰ ਕਪਤਾਨ ਕਪਿਲ ਦੇਵ ਨਾਲ ਵੀ ਦਿੱਲੀ ‘ਚ ਅਮਿਤ ਸ਼ਾਹ ਨੇ ਪਾਰਟੀ ਲਈ ਸਮਰਥਨ ਮੰਗਿਆ ਅਤੇ ਉਨ੍ਹਾਂ ਮੋਦੀ ਸਰਕਾਰ ਦੀਆਂ ਪ੍ਰਾਪਤੀਆਂ ਦੇ ਬਾਰੇ ‘ਚ ਦੱਸਿਆ ਸੀ।