ਸ਼ਿਮਲਾ-ਚੰਡੀਗਡ਼੍ਹ ਹੈਲੀ ਟੈਕਸੀ ਦੀ ਹੋਈ ਸ਼ੁਰੂਆਤ

ਸ਼ਿਮਲਾ 4 ਜੂਨ – ਸ਼ਿਮਲਾ ਤੇ ਚੰਡੀਗਡ਼੍ਹ ਦਰਮਿਆਨ ਹੈਲੀ ਟੈਕਸੀ ਦੀ ਅੱਜ ਤੋਂ ਸ਼ੁਰੂਆਤ ਹੋ ਗਈ ਹੈ। ਇਸ ਸੇਵਾ ਦਾ ਉਦਘਾਟਨ ਸ਼ੁਰੂਆਤ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਵਲੋਂ ਕੀਤਾ ਗਿਆ।
ਇਸ 20 ਸੀਟਰ ਹੈਲੀਕਾਪਟਰ ਸੇਵਾ ਦਾ ਕਿਰਾਇਆ 2,999 ਰੁਪਏ ਰੱਖਿਆ ਗਿਆ ਹੈ, ਜੋ ਕਿ ਕੇਵਲ 20 ਮਿੰਟ ਵਿੱਚ ਹੀ ਚੰਡੀਗਡ਼ ਤੋਂ ਸ਼ਿਮਲਾ ਪਹੁੰਚਾ ਦੇਵੇਗਾ।
ਇਹ ਸ਼ਿਮਲਾ ਦੇ ਜੁੱਬਡਹੱਟੀ ਏਅਰਪੋਰਟ ਤੋਂ ਚੰਡੀਗਡ਼੍ਹ ਲਈ 8 ਵਜੇ ਅਤੇ ਚੰਡੀਗਡ਼੍ਹ ਏਅਰਪੋਰਟ ਤੋਂ ਸਵੇਰੇ 9 ਵਜੇ ਚੱਲੇਗਾ।
ਇਸ ਹੈਲੀਕਾਪਟਰ ਸੇਵਾ ਦੇ ਸ਼ੁਰੂ ਹੋਣ ਨਾਲ ਸ਼ਿਮਲਾ ਜਾਣ ਵਾਲੇ ਸੈਲਾਨੀਆਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।