ਮੁੰਬਈ ਤੋਂ ਇਲਾਜ ਕਰਵਾ ਕੇ ਪਟਨਾ ਵਾਪਸ ਆਏ ਲਾਲੂ ਯਾਦਵ

ਪਟਨਾ— ਰਾਸ਼ਟਰੀ ਜਨਤਾ ਦਲ(ਆਰ.ਜੇ. ਡੀ) ਦੇ ਮੁਖੀਆ ਲਾਲੂ ਪ੍ਰਸਾਦ ਯਾਦਵ ਦਿਲ ਅਤੇ ਕਿਡਨੀ ਦੀ ਬੀਮਾਰੀ ਦਾ ਇਲਾਜ ਕਰਵਾ ਕੇ ਸੋਮਵਾਰ ਨੂੰ ਮੁੰਬਈ ਤੋਂ ਪਟਨਾ ਆਏ ਹਨ। ਮੁੰਬਈ ਤੋਂ ਆਉਣ ਦੇ ਬਾਅਦ ਲਾਲੂ ਯਾਦਵ ਵੀਲ ਚੇਅਰ ‘ਤੇ ਬੈਠੇ ਹੋਏ ਸਨ। ਇਸ ਦੌਰਾਨ ਵੱਡੀ ਸੰਖਿਆ ‘ਚ ਵਰਕਰ ਉਨ੍ਹਾਂ ਨੂੰ ਲੈਣ ਪੁੱਜੇ। ਲਾਲੂ ਯਾਦਵ ਨੂੰ ਬਾਂਦਰਾ-ਕੁਰਲਾ ਕੰਪਲੈਕਸ ਸਥਿਤ ਏਸ਼ੀਅਨ ਹਾਰਟ ਇੰਸਟੀਚਿਊਟ ‘ਚ ਭਰਤੀ ਕਰਵਾਇਆ ਗਿਆ ਸੀ।
ਇਲਾਜ ਦੌਰਾਨ ਉਨ੍ਹਾਂ ਦੇ ਵੱਡੇ ਬੇਟੇ ਤੇਜ ਪ੍ਰਤਾਪ, ਨੂੰਹ ਐਸ਼ਵਰਿਆ ਅਤੇ ਬੇਟੀ ਮੀਸਾ ਭਾਰਤੀ ਮੌਜੂਦ ਰਹੇ। ਇਲਾਜ ਕਰ ਰਹੇ ਏਸ਼ੀਅਨ ਹਾਰਟ ਹਸਪਤਾਲ ਦੇ ਪੰਜ ਡਾਕਟਰਾਂ ਦੀ ਟੀਮ ‘ਚ ਜਨਰਲ ਸਰਜ਼ਨ, ਫਿਜਿਸ਼ਿਅਨ ਸ਼ਾਮਲ ਸਨ ਜੋ ਮਿਲ ਕੇ ਬੀਮਾਰੀ ਦੀ ਜਾਂਚ ਕਰ ਰਹੇ ਸਨ ਅਤੇ ਇਲਾਜ ਦੇ ਰਹੇ ਸਨ।
ਲਾਲੂ ਪ੍ਰਸਾਦ ਯਾਦਵ ਨੂੰ ਪਿਛਲੇ ਸਾਲ 23 ਦਸੰਬਰ ਨੂੰ ਚਾਰਾ ਘੱਪਲੇ ‘ਚ ਜੇਲ ਦੀ ਸਜ਼ਾ ਹੋਈ ਸੀ। ਇਸ ਦੇ ਬਾਅਦ ਉਨ੍ਹਾਂ ਨੂੰ ਲਗਾਤਾਰ ਚਾਰਾ ਘੱਪਲੇ ਦੇ ਦੋ ਹੋਰ ਮਾਮਲਿਆਂ ‘ਚ ਦੋਸ਼ੀ ਠਹਿਰਾਉਂਦੇ ਹੋਏ ਸਜ਼ਾ ਸੁਣਾਈ ਗਈ ਸੀ।