ਚੀਨ ਨੇ ਮੋਦੀ ਦੇ ਸ਼ੰਗਰੀ-ਲਾ ਵਾਰਤਾ ਬਿਆਨ ਦਾ ਕੀਤਾ ਸਵਾਗਤ

ਬੀਜਿੰਗ— ਚੀਨ ਨੇ ਸ਼ੰਗਰੀ-ਲਾ ਵਾਰਤਾ ਵਿਚ ਭਾਰਤ ਅਤੇ ਚੀਨ ਦੇ ਸਬੰਧਾਂ ‘ਤੇ ਪੀ. ਐਮ. ਨਰਿੰਦਰ ਮੋਦੀ ਦੀ ‘ਸਕਾਰਾਤਮਕ ਟਿੱਪਣੀ’ ਦਾ ਅੱਜ ਸਵਾਗਤ ਕੀਤਾ ਅਤੇ ਦੋ-ਪੱਖੀ ਸਬੰਧਾਂ ਦੀ ਗਤੀ ਨੂੰ ਬਣਾਏ ਰੱਖਣ ਲਈ ਚੀਨ ਨੇ ਭਾਰਤ ਨਾਲ ਕੰਮ ਕਰਨ ਦੀ ਇੱਛਾ ਪ੍ਰਗਟ ਕੀਤੀ। ਪੀ. ਐਮ. ਮੋਦੀ ਨੇ ਸਿੰਗਾਪੁਰ ਵਿਚ ਸ਼ੰਗਰੀ-ਲਾ ਵਾਰਤਾ ਵਿਚ ਆਪਣੇ ਮਹੱਤਵਪੂਰਨ ਸੰਬੋਧਨ ਵਿਚ ਪਿਛਲੇ ਹਫਤੇ ਕਿਹਾ ਸੀ ਕਿ ਏਸ਼ੀਆ ਅਤੇ ਵਿਸ਼ਵ ਦਾ ਇਕ ਬਿਹਤਰ ਭਵਿੱਖ ਉਦੋਂ ਹੋਵੇਗਾ, ਜਦੋਂ ਭਾਰਤ ਅਤੇ ਚੀਨ ਇਕ-ਦੂਜੇ ਦੇ ਹਿੱਤਾਂ ਦੇ ਪ੍ਰਤੀ ਸੰਵੇਦਨਸ਼ੀਲ ਹੋਣ ਦੇ ਨਾਲ ਹੀ ਵਿਸ਼ਵਾਸ ਅਤੇ ਆਤਮਵਿਸ਼ਵਾਸ ਨਾਲ ਮਿਲ ਕੇ ਕੰਮ ਕਰਨਗੇ।
ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਭਾਰਤ ਅਤੇ ਚੀਨ ਦੋਵਾਂ ਨੇ ਮੁੱਦਿਆਂ ਨਾਲ ਨਜਿੱਠਣ ਵਿਚ ਸਮਝਦਾਰੀ ਨੂੰ ਪ੍ਰਦਰਸ਼ਿਤ ਕੀਤਾ ਹੈ ਅਤੇ ਇਸ ਨਾਲ ਹੀ ਕਿਹਾ, ਸ਼ਾਂਤੀਪੂਰਨ ਹੱਦ ਯਕੀਨੀ ਕਰਨ ਲਈ ਦੁਨੀਆ ਦੇ ਦੋ ਵਧ ਆਬਾਦੀ ਵਾਲੇ ਦੇਸ਼ਾਂ ਵਿਚਕਾਰ ਸਹਿਯੋਗ ਵਧ ਰਿਹਾ ਹੈ। ਚੀਨੀ ਵਿਦੇਸ਼ ਮੰਤਰਾਲੇ ਦੀ ਹੋਆ ਚੁਨਯਿੰਗ ਨੇ ਮੀਡੀਆ ਬ੍ਰਿਫਿੰਗ ਵਿਚ ਮੋਦੀ ਦੇ ਬਿਆਨ ਦਾ ਸਵਾਗਤ ਕਰਦੇ ਹੋਏ ਕਿਹਾ, ‘ਅਸੀਂ ਚੀਨ-ਭਾਰਤ ਸਬੰਧਾਂ ‘ਤੇ ਪ੍ਰਧਾਨ ਮੰਤਰੀ ਮੋਦੀ ਦੀ ਸਕਾਰਾਤਮਕ ਟਿੱਪਣੀ ਦੇਖੀ ਹੈ। ਅਸੀਂ ਇਸ ਤਰ੍ਹਾਂ ਦੇ ਸਕਾਰਾਤਮਕ ਬਿਆਨ ਦੀ ਪ੍ਰਸ਼ੰਸਾ ਕਰਦੇ ਹਾਂ।’ ਉਨ੍ਹਾਂ ਕਿਹਾ, ‘ਚੀਨ ਦੋ-ਪੱਖੀ ਸਬੰਧਾਂ ਦੇ ਵਿਕਾਸ ਦੀ ਸਕਾਰਾਤਮਕ ਗਤੀ ਨੂੰ ਬਣਾਈ ਰੱਖਣ, ਆਪਸੀ ਰੂਪ ਨਾਲ ਹਿਤਕਾਰੀ ਸਹਿਯੋਗ ਨੂੰ ਵਧਾਵਾ ਦੇਣ, ‘ਮਤਭੇਦਾਂ ਨੂੰ ਵਿਵਸਥਿਤ ਤਰੀਕੇ ਨਾਲ ਦੂਰ ਕਰਨ, ਸਰਹੱਦੀ ਇਲਾਕਿਆਂ ਵਿਚ ਸ਼ਾਂਤੀ ਬਣਾਏ ਰੱਖਣ ਅਤੇ ਇਸ ਤਰ੍ਹਾਂ ਨਾਲ ਹੀ ਚੀਨ-ਭਾਰਤ ਸਬੰਧਾਂ ਨੂੰ ਅੱਗੇ ਵਧਾਉਣ ਲਈ ਆਮ ਸਹਿਮਤੀ ਨਾਲ ਭਾਰਤ ਨਾਲ ਕੰਮ ਕਰਨ ਦਾ ਇਛੁੱਕ ਹੈ।’