ਮੱਧ ਪ੍ਰਦੇਸ਼ ‘ਚ 60 ਲੱਖ ਫਰਜ਼ੀ ਵੋਟਰ, ਸਬੂਤ ਲੈ ਕੇ ਈ.ਸੀ ਨੂੰ ਸ਼ਿਕਾਇਤ ਕਰਨ ਪੁੱਜੀ ਕਾਂਗਰਸ

ਨਵੀਂ ਦਿੱਲੀ— ਚੋਣਾਂ ‘ਚ ਈ.ਵੀ.ਐਮ ਅਤੇ ਵੀ.ਵੀ.ਪੈਟ ਦਾ ਮੁੱਦਾ ਚੁੱਕਣ ਵਾਲੀ ਕਾਂਗਰਸ ਨੇ ਹੁਣ ਫਰਜ਼ੀ ਵੋਟਰਾਂ ਦਾ ਦੋਸ਼ ਲਗਾਇਆ ਹੈ। ਕਾਂਗਰਸ ਨੇ ਮੱਧ ਪ੍ਰਦੇਸ਼ ਦੀ ਵੋਟਰ ਲਿਸਟ ‘ਚ ਗੜਬੜੀਆਂ ਦਾ ਦੋਸ਼ ਲਗਾਉਂਦੇ ਹੋਏ 60 ਲੱਖ ਫਰਜ਼ੀ ਵੋਟਰ ਹੋਣ ਦਾ ਦਾਅਵਾ ਕੀਤਾ ਹੈ।
ਕਾਂਗਰਸ ਨੇ ਇਸ ਸੰਬੰਧ ‘ਚ ਚੋਣ ਕਮਿਸ਼ਨ ਨੂੰ ਸ਼ਿਕਾਇਤ ਵੀ ਕੀਤੀ ਹੈ। ਪਾਰਟੀ ਨੇ ਇਹ ਦਾਅਵਾ ਕੀਤਾ ਹੈ ਕਿ ਅਤੇ ਸਬੂਤ ਪੇਸ਼ ਕੀਤੇ ਹਨ। ਐਤਵਾਰ ਨੂੰ ਮੱਧ ਪ੍ਰਦੇਸ਼ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਲੋਕਸਭਾ ਸੰਸਦ ਮੈਂਬਰ ਕਮਲਨਾਥ ਅਤੇ ਜਯੋਤੀਰਾਦਿਤਿਆ ਸਿੰਧੀਆ ਨੇ ਦਿੱਲੀ ‘ਚ ਪ੍ਰੈਸ ਕਾਨਫਰੰਸ ਕੀਤੀ। ਇਸ ਦੌਰਾਨ ਕਮਲਨਾਥ ਨੇ ਦੱਸਿਆ ਕਿ ਅਸੀਂ 100 ਵਿਧਾਨਸਭਾ ਖੇਤਰਾਂ ‘ਚ ਜਾਂਚ ਕਰਵਾਈ ਹੈ, ਜਿੱਥੇ 60 ਲੱਖ ਫਰਜ਼ੀ ਵੋਟਰ ਦੀ ਸੂਚੀ ਦਾ ਪਤਾ ਚੱਲਿਆ ਹੈ। ਕਮਲਨਾਥ ਦਾ ਦਾਅਵਾ ਹੈ ਕਿ ਮੱਧ ਪ੍ਰਦੇਸ਼ ਦੀ ਆਬਾਦੀ 24 ਫੀਸਦੀ ਵਧੀ ਹੈ ਪਰ ਵੋਟਰਾਂ ਦੀ ਸੰਖਿਆ ‘ਚ 40 ਫੀਸਦੀ ਵਾਧਾ ਹੋਇਆ ਹੈ। ਉਨ੍ਹਾਂ ਨੇ ਅੰਕੜੇ ਨੂੰ ਹੈਰਾਨ ਕਰਨ ਵਾਲਾ ਦੱਸਿਆ ਹੈ। ਕਮਲਨਾਥ ਦਾ ਇਹ ਵੀ ਦੋਸ਼ ਹੈ ਕਿ ਯੂ.ਪੀ ਨਾਲ ਜੁੜੇ ਖੇਤਰਾਂ ‘ਚ ਕਈ ਅਜਿਹੇ ਲੋਕ ਹਨ, ਜਿਨ੍ਹਾਂ ਦੇ ਨਾਮ ਦੋਵਾਂ ਰਾਜਾਂ ਦੀ ਵੋਟਰ ਲਿਸਟ ‘ਚ ਹਨ। ਇਸ ਦੇ ਇਲਾਵਾ ਕਈ ਲੋਕਾਂ ਨੇ ਨਾਮ ਕਈ ਹੋਰ ਸੂਚੀਆਂ ‘ਚ ਹਨ। ਕਮਲਨਾਥ ਨੇ ਕਿਹਾ ਕਿ ਅਸੀਂ ਨਵੀਂ ਵੋਟਰ ਲਿਸਟ ਬਣਾਉਣ ਦੀ ਮੰਗ ਕੀਤੀ ਹੈ।