ਕਾਂਗਰਸੀ ਕੌਂਸਲਰ ਕਤਲ ਕਾਂਡ : ਗੈਂਗਸਟਰ ਜੱਗੂ ਤੇ ਤਿੰਨ ਸਾਥੀਆਂ ਖਿਲਾਫ ਸਮੇਤ ਤਿੰਨ ਖਿਲਾਫ ਕੇਸ ਦਰਜ

ਅੰਮ੍ਰਿਤਸਰ : ਬੀਤੇ ਦਿਨੀਂ ਅੰਮ੍ਰਿਤਸਰ ‘ਚ ਕਾਂਗਰਸੀ ਕੌਂਸਲਰ ਗੁਰਦੀਪ ਪਹਿਲਵਾਨ ਦਾ ਗੈਂਗਸਟਰਾਂ ਵਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਕਤਲ ਦੇ ਦੋਸ਼ ‘ਚ ਨਾਮਵਰ ਗੈਂਗਸਟਰ ਜੱਗੂ ਦੇ ਤਿੰਨ ਸਾਥੀ ਕਰਨ, ਮਸਤੀ, ਰਿੰਕਾ ਤੇ ਇਕ ਹੋਰ ਅਣਪਛਾਤੇ ਵਿਅਕਤੀ ਖਿਲਾਫ ਪੁਲਸ ਵਲੋਂ ਮਾਮਲਾ ਦਰਜ ਕੀਤਾ ਗਿਆ ਹੈ।
ਇਸ ਸਬੰਧੀ ਬੋਲਦਿਆਂ ਕਾਂਗਰਸੀ ਐੱਮ. ਪੀ. ਗੁਰਜੀਤ ਸਿੰਘ ਔਜਲਾ ਨੇ ਅਕਾਲੀ ਦਲ ‘ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਅਕਾਲੀਆਂ ਨੇ ਆਪਣੀ ਸਰਕਾਰ ਸਮੇਂ ਗੈਂਗਸਟਰ ਤਿਆਰ ਕੀਤੇ ਹਨ।