ਕਸ਼ਮੀਰ ‘ਚ ਜੰਗਬੰਦੀ ਸਾਡੇ ਲਈ ਮੌਕਾ: ਅੱਤਵਾਦੀ ਮਸੂਦ ਅਜਹਰ

ਨਵੀਂ ਦਿੱਲੀ—ਪਾਕਿਸਤਾਨੀ ਅੱਤਵਾਦੀ ਸੰਗਠਨ ਜੈਸ਼-ਏ-ਮੋਹਮੰਦ ਨੇ ਜੰਮੂ ਕਸ਼ਮੀਰ ‘ਚ ਰਮਜ਼ਾਨ ਦੌਰਾਨ ਲਾਗੂ ਜੰਗਬੰਦੀ ਨੂੰ ਭਾਰਤ ਸਰਕਾਰ ਦੀ ਮਜ਼ਬੂਰੀ ਵਾਲੇ ਫੈਸਲੇ ਦਾ ਮਜ਼ਾਕ ਉਡਾਇਆ ਹੈ। ਤੁਹਾਨੂੰ ਦੱਸ ਦਈਏ ਕਿ ਸਰਗਨਾ ਮੌਲਾਨਾ ਮਸੂਦ ਅਜਹਰ ਨੇ ਇਕ ਜਨਸਭਾ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਭਾਰਤ ਸਰਕਾਰ ਨੂੰ ਮਜ਼ਬੂਰੀ ‘ਚ ਜੰਗਬੰਦੀ ਲਾਗੂ ਕਰਨੀ ਪਈ ਹੈ। ਸਰਗਨਾ ਅਜਹਰ ਨੇ ਕਿਹਾ ਕਿ ਹੁਣ ਕਸ਼ਮੀਰ ‘ਚ ਜੈਸ਼ ਅੱਤਵਾਦੀਆਂ ਦੀ ਘੁਸਪੈਠ ਲਈ ਚੰਗਾ ਮੌਕਾ ਹੈ। ਜੈਸ਼ ਭਾਰਤ ‘ਚ ਇਸ ਤੋਂ ਪਹਿਲੇ ਕਈ ਹਮਲੇ ਕਰਵਾ ਚੁੱਕਿਆ ਹੈ ਅਤੇ ਹੁਣ ਇਸ ਤਰ੍ਹਾਂ ਦੇ ਬਿਆਨ ਦੇ ਕੇ ਭਾਰਤ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਮੀਡੀਆ ਰਿਪੋਰਟ ਮੁਤਾਬਕ ਮਸੂਦ ਅਜਹਰ ਪਾਕਿਸਤਾਨ ਦੇ ਬਹਾਵਲਪੁਰ ‘ਚ ਅੱਤਵਾਦੀਆਂ ਦਾ ਟ੍ਰੇਨਿੰਗ ਕੈਂਪ ਚਲਾ ਰਿਹਾ ਹੈ।