ਸੋਨੀ ਵੱਲੋਂ ਪੰੰਜਾਬ ਦੀਆਂ ਸਾਰੀਆਂ ਉਦਯੋਗਿਕ ਇਕਾਈਆਂ ਦੇ ਪਾਣੀ ਦੀ ਜਾਂਚ ਦੇ ਹੁਕਮ

ਵਾਤਾਵਰਣ ਮੰਤਰੀ ਵੱਲੋਂ ਅਚਨਚੇਤੀ ਜਾਂਚ ਜਾਰੀ ਰੱਖਣ ਦੇ ਨਿਰਦੇਸ਼
ਚੰਡੀਗੜ : ਵਾਤਾਵਰਣ ਮੰਤਰੀ ਪੰਜਾਬ ਸ਼੍ਰੀ ਉਮ ਪ੍ਰਕਾਸ਼ ਸੋਨੀ ਨੇ ਅੱਜ ਵਾਤਾਵਰਣ ਵਿਭਾਗ ਦੇ ਅਧਿਕਾਰੀਆਂ ਨੁੰ ਹਦਾਇਤ ਜਾਰੀ ਕੀਤੀ ਕਿ ਉਹ ਰਾਜ ਦੀਆਂ ਸਾਰੀਆਂ ਉਦਯੋਗਿਕ ਇਕਾਈਆਂ ਦੇ ਪਾਣੀ ਦਾ ਜਾਂਚ ਕੀਤੀ ਜਾਵੇ। ਇਸ ਤੋਂ ਇਲਾਵਾ ਉਨਾ ਸਨਅਤੀ ਯੂਨਿਟ ਦੀ ਚੈਕਿੰਗ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ ਜਿਨਾ ਵਿੱਚ ਪਾਣੀ ਨੂੰ ਸੋਧਣ ਵਾਲੇ ਪਲਾਂਟ ਨਹੀਂ ਲਗਾਏ ਗਏ ਹਨ ਅਤੇ ਰਾਜ ਦੇ ਜਲ ਸਰੋਤਾਂ ਨੂੰ ਗੰਧਲਾ ਕਰਨ ਦੇ ਨਾਲ ਨਾਲ ਵਾਤਾਵਰਣ ਨੂੰ ਨੁਕਸਾਨ ਪਹੁੰਚਾ ਰਹੇ ਹਨ।
ਉਨਾ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਲਈ ਟੈਸਟਿੰਗ ਦਾ ਕੰਮ ਕਰਨ ਵਾਲੀਆਂ ਲੈਬਾਟਰੀਆਂ ਨੂੰ ਵੀ ਨਿਰਦੇਸ਼ ਦਿੱਤੇ ਕਿ ਵਿਭਾਗ ਦੇ ਅਧਿਕਾਰੀਆਂ ਵੱਲੋਂ ਇਕੱਤਰ ਕਤੇ ਗਏ ਸੈਪਲਾਂ ਦੀ ਜਾਂਚ ਕਰਨ ਸਮੇਂ ਅਤੇ ਰਿਪੋਰਟ ਤਿਆਰ ਕਰਨ ਸਮੇਂ ਨਿਯਮਾਂ ਦੀ ਪਾਲਣਾਂ ਨੂੰ ਯਕੀਨੀ ਬਨਾਉਣ।
ਉਨਾ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਉਨਾ ਨੂੰ ਪੰਜਾਬ ਦੇ ਵਾਤਾਵਰਣ ਵਿੱਚ ਨਤੀਜਾਕੁੰਨ ਤਬਦੀਲੀ ਲਿਆਉਣ ਦੀ ਜ਼ਿੰਮੇਵਾਰੀ ਸੋਪੀ ਗਈ ਹੈ ਜਿਸ ਕਾਰਨ ਉਨ•ਾ ਨੂੰ ਵਾਤਾਵਰਣ ਨੂੰ ਗੰਧਲਾ ਕਰਨ ਵਾਲਿਆ ਵਿਰੁੱਧ ਕੁੱਝ ਕਦਮ ਚੁਕਣੇ ਪੈਣਗੇ।
ਉੁਨਾ ਕਿਹਾ ਕਿ ਉਹ ਪਹਿਲਾਂ ਤਾਂ ਗੱਲਬਾਤ ਰਾਹੀ ਉਦਯੋਗਿਕ ਇਕਾਈਆਂ ਦੇ ਮਾਲਕਾਂ ਨੂੰ ਟਰੀਟਮੈਂਟ ਪਲਾਂਟ ਲਗਾਉੁਣ ਲਈ ਕਹਿਣਗੇ ਪਰ ਜਿਹੜੇ ਉਦਯੋਗਿਕ ਯੂਨਿਟ ਫਿਰ ਵੀ ਟਰੀਟਮੈਂਟ ਪਲਾਂਟ ਨਹੀਂ ਲਗਾਉਣਗੇ ਉਨਾ ਖਿਲ਼ਾਫ਼ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਸ੍ਰੀ ਸੋਨੀ ਨੇ ਕਿਹਾ ਖ਼ਾਸਾ ਡਿਸਟਲਰੀ ਤੋਂ ਲਏ ਗਏ ਗੰਦੇ ਪਾਣੀ ਦੇ ਸੈਪਲਾਂ ਨੂੰ ਪੰਜਾਬ ਬਾਇਉਟੈਕਨੋਲਜੀ ਇੰਨਕਿਊਬੇਟਰ ਮੁਹਾਲੀ ਵਿਖੇ ਭੇਜਿਆ ਗਿਆ ਹੈ ਅਤੇ ਇਸ ਦੀ ਰਿਪੋਰਟ ਅਗਲੇ ਹਫਤੇ ਤੱਕ ਆ ਜਾਵੇਗੀ।ਉਨਾ ਕਿਹਾ ਕਿ ਉਦਯੋਗਿਕ ਇਕਾਈ ਦੇ ਹਿਸਾਬ ਨਾਲ ਲਏ ਗਏ ਪਾਣੀ ਦੇ ਕਈ ਤਰਾ ਦੇ ਟੈਸਟ ਕੀਤੇ ਜਾਂਦੇ ਹਨ ਜਿਨਾ ਵਿੱਚ ਬਾਇਉਕੈਮਕਿਲ ਆਕਸੀਜਨ ਡਿਮਾਂਡ, ਕੈਮੀਕਲ ਆਕਸੀਜਨ ਡਿਮਾਂਡ,
ਟੋਟਲ ਸਸਪੈਡਿੰਡ ਸੋਲਿਡਸ, ਪੀ.ਐਚ.ਲੈਵਲ ਆਦਿ ਸ਼ਾਮਲ ਹਨ।
ਉਨਾਂ ਕਿਹਾ ਕਿ ਖਾਸਾ ਫੈਕਟਰੀ ਸਬੰਧੀ ਅਗਲੀ ਕਾਰਵਾਈ ਰਿਪੋਰਟ ਅਤੇ ਟਿੱਪਣੀਆਂ ਪ੍ਰਾਪਤ ਹੋਣ ਤੋਂ ਬਾਅਦ ਕੀਤੀ ਜਾਵੇਗੀ।
ਸ੍ਰੀ ਸੋਨੀ ਨੇ ਕਿਹਾ ਕਿ ਉਨਾਂ ਦੇ ਵਿਭਾਗ ਦੀਆ ਟੀਮਾਂ ਵੱਲੋਂ ਅਚਨਚੇਤ ਚੈਕਿੰਗ ਦਾ ਕਾਰਜ ਜਾਰੀ ਰਹੇਗਾ ਪ੍ਰੰਤੂ ਕਿਸੇ ਵੀ ਉਦਯੋਗ ਖਿਲ਼ਾਫ ਮਾੜੀ ਨੀਅਤ ਨਾਲ ਕਾਰਵਾਈ ਨਹੀਂ ਕੀਤੀ ਜਾਵੇਗੀ।ਉਨਾਂ ਕਿਹਾ ਕਿ ਪੰਜਾਬ ਪ੍ਰਦੂਸ਼ਣ ਬੋਰਡ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਸਾਫ ਸੁਥਰੇ ਵਾਤਾਵਰਣ ਲਈ ਇਕ ਪ੍ਰਣਾਲੀ ਸਥਾਪਤ ਕਰਨ।