ਪੈਟਰੋਲ ਡੀਜ਼ਲ ਦੀਆਂ ਵੱਧ ਰਹੀਆਂ ਕੀਮਤਾਂ ਦੇ ਵਿਰੋਧ ‘ਚ ਫੂਕਿਆ ਮੋਦੀ ਦਾ ਪੁਤਲਾ

ਜਲਾਲਾਬਾਦ – ਭਾਰਤੀ ਜਨਤਾ ਪਾਰਟੀ ਦੀਆਂ ਲੋਕ ਮਾਰੂ ਨੀਤੀਆਂ ਅਤੇ ਪੈਟਰੋਲ ਡੀਜ਼ਲ ਦੀਆਂ ਵਧ ਰਹੀਆਂ ਕੀਮਤਾਂ ਦੇ ਵਿਰੋਧ ‘ਚ ਮੋਦੀ ਸਰਕਾਰ ਦਾ ਪੁਤਲਾ ਪਿੰਡ ਪੀਰ ਬਖਸ਼ ਚੋਹਾਣ ਦੇ ਚੌਕ ‘ਚ ਫੂਕਿਆ ਗਿਆ। ਪਿੰਡ ਦੇ ਲੋਕਾਂ ਨੇ ਇਸ ਇਕੱਠ ਨੂੰ ਸੰਬੋਧਨ ਕਰਦਿਆਂ ਕਾਮਰੇਡ ਹੰਸ ਰਾਜ ਗੋਲਡਨ ਜ਼ਿਲਾ ਸਕੱਤਰ, ਕਾਮਰੇਡ ਜੀਤ ਕੁਮਾਰ ਮੈਂਬਰ ਜ਼ਿਲਾ ਕਾਸਲ ਕਾਮਰੇਡ ਬਲਵੰਤ ਚੋਹਾਣਾ ਬਲਾਕ ਸਕੱਤਰ ਕਾਮਰੇਡ ਤੇਜਾ ਸਿੰਘ ਨੇ ਕਿਹਾ ਕਿ ਪੈਟਰੋਲ ਡੀਜ਼ਲ ਦੇ ਰੇਟ ਵਧਣ ਕਾਰਨ ਰੋਜ਼ਮਰਾਂ ਦੀਆਂ ਲੋੜੀਂਦੀਆਂ ਵਸਤਾਂ ਦੀਆਂ ਕੀਮਤਾਂ ਵੱਧ ਗਈਆਂ ਹਨ।
ਇਸ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਪੈਟਰੋਲ ਡੀਜ਼ਲ ਦੇ ਰੇਟ ਵਧਾਉਣ ਲਈ ਕੰਪਨੀਆਂ ਨੂੰ ਖੁੱਲ੍ਹੀ ਛੋਟ ਦਿੱਤੀ ਹੋਈ ਹੈ ਤੇ ਉਨ੍ਹਾਂ ਨੇ ਲੱਖਾਂ ਕਰੋੜਾਂ ਰੁਪਏ ਮੁਨਾਫ਼ੇ ਵਜੋਂ ਕਮਾ ਲਏ ਹਨ ।ਉਨ੍ਹਾਂ ਕਿਹਾ ਕਿ ਕੌਮਾਂਤਰੀ ਮੰਡੀ ‘ਚ ਕੱਚੇ ਤੇਲ ਦੇ ਮੁਕਾਬਲੇ ਪੈਟਰੋਲ ਡੀਜ਼ਲ ਦੇ ਰੇਟ ਬਹੁਤ ਵਧਾਏ ਹੋਏ ਹਨ ਅਤੇ ਕੱਚੇ ਤੇਲ ਦੇ ਰੇਟ ਘੱਟ ਹੋਣ ਦਾ ਫਾਇਦਾ ਦੇਸ਼ ਦੇ ਲੋਕਾਂ ਨੂੰ ਨਹੀਂ ਦਿੱਤਾ ਜਾ ਰਿਹਾ। ਦੇਸ਼ ਦੇ ਲੋਕਾਂ ‘ਤੇ ਲੁਕਵੇਂ ਟੈਕਸ ਲਗਾ ਕੇ ਉਨ੍ਹਾਂ ਨੂੰ ਆਰਥਿਕ ਪੱਖੋਂ ਕਮਜ਼ੋਰ ਕੀਤਾ ਜਾ ਰਿਹਾ ਹੈ। ਇਸ ਸਬੰਧ ‘ਚ ਬੁਲਾਰਿਆਂ ਨੇ ਸਰਕਾਰੀ ਲੁੱਟ ਅਤੇ ਭਗਵਾਂ ਧੱਕੇਸ਼ਾਹੀਆਂ ‘ਤੇ ਬੇਲਗਾਮ ਹੋ ਰਹੀ ਮਹਿੰਗਾਈ ਅਤੇ ਕੰਮਾਂਕਾਰਾਂ ‘ਤੇ ਪਈ ਮੰਦੀ ਦੀ ਮਾਰ ਵਿਰੁੱਧ ਲਾਮਬੰਦ ਹੋਣ ਦੀ ਅਪੀਲ ਕੀਤੀ ।